FacebookTwitterg+Mail

TRENDING : 'ਊ ਲਾ ਲਾ ਗਰਲ' ਨੂੰ ਆਪਣੀ 'ਰਾਣੀ' ਬਣਨ ਦਾ ਆਫਰ ਦੇਣ ਤੋਂ ਬਾਅਦ 'ਲਾਹੌਰ' ਪੁੱਜੇ ਗੁਰੂ ਰੰਧਾਵਾ

guru randhawa new song lahore
16 December, 2017 05:31:59 PM

ਨਵੀਂ ਦਿੱਲੀ(ਬਿਊਰੋ)— 'ਊ ਲਾ ਲਾ ਗਰਲ' ਭਾਵ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਦੀ ਫਿਲਮ 'ਤੁਮਹਾਰੀ ਸੁੱਲੂ' ਦਾ 'ਬਣ ਜਾ ਤੂੰ ਮੇਰੀ ਰਾਣੀ' ਗੀਤ ਸੁਪਰਹਿੱਟ ਰਿਹਾ ਸੀ। ਇਸ ਗੀਤ ਨੂੰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਗਾਇਆ ਸੀ। ਇਸ ਗੀਤ ਨੂੰ ਅਜੇ ਤੱਕ ਤਿੰਨ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਅਜੇ ਇਹ ਗੀਤ ਸੋਸ਼ਲ ਸਾਈਟ 'ਤੇ ਸੁਣਿਆ ਹੀ ਜਾ ਰਿਹਾ ਹੈ ਕਿ ਇਸੇ ਵਿਚਕਾਰ ਗੁਰੂ ਆਪਣੀ ਨਵੀਂ ਪੇਸ਼ਕਸ਼ ਲੈ ਕੇ ਆ ਗਏ ਹਨ। ਅੱਜ ਉਨ੍ਹਾਂ ਨੇ ਹਾਲ ਹੀ 'ਚ ਆਪਣਾ ਨਵਾਂ ਗੀਤ 'ਲਾਹੌਰ' ਰਿਲੀਜ਼ ਕੀਤਾ ਹੈ।

ਇਸ ਗੀਤ 'ਚ ਗੁਰੂ ਰਾਕਿੰਗ ਅੰਦਾਜ਼ 'ਚ ਦਿਖ ਰਹੇ ਹਨ ਤੇ ਸ਼ਾਨਦਾਰ ਕਾਰ 'ਚ ਬੈਠ ਕੇ ਆਪਣੀ ਮਹਿਬੂਬਾ ਨੂੰ ਲੱਭ ਰਹੇ ਹਨ। ਯੂਟਿਊਬ 'ਤੇ ਇਹ ਗੀਤ ਟਰੈਂਡਿੰਗ 'ਚ ਬਣਿਆ ਹੋਇਆ ਹੈ। ਇਸ ਗੀਤ ਨੂੰ ਖੂਬਸੂਰਤ ਲੋਕੇਸ਼ਨਜ਼ 'ਤੇ ਸ਼ੂਟ ਕੀਤਾ ਗਿਆ ਹੈ। ਜ਼ਾਹਰ ਹੈ ਕਿ ਪੰਜਾਬੀ ਗੀਤਾਂ ਦਾ ਟਾਰਗੇਟ ਨੌਜਵਾਨ ਦਰਸ਼ਕ ਰਹਿੰਦੇ ਹਨ। ਗੁਰੂ ਰੰਧਾਵਾ ਦਾ ਜਨਮ ਪੰਜਾਬ ਦੇ ਗੁਰਦਾਸਪੁਰ 'ਚ ਹੋਇਆ ਹੈ ਤੇ ਉਨ੍ਹਾਂ ਦੇ 'ਗਭਰੂ', 'ਸੂਟ', 'ਪਟੋਲਾ' ਤੇ 'ਫੈਸ਼ਨ' ਵਰਗੇ ਗੀਤ ਸੁਪਰਹਿੱਟ ਰਹੇ ਹਨ। ਇਹੀ ਨਹੀਂ ਉਨ੍ਹਾਂ ਨੇ ਆਈ. ਪੀ. ਐੱਲ. ਦੇ ਉਦਘਾਟਨ ਮੌਕੇ 'ਤੇ ਵੀ ਗੀਤ ਗਾਇਆ ਸੀ।

ਜ਼ਿਕਰਯੋਗ ਹੈ ਕਿ 'ਹਿੰਦੀ ਮੀਡੀਅਮ' ਬਾਲੀਵੁੱਡ 'ਚ ਉਨ੍ਹਾਂ ਦੀ ਪਹਿਲੀ ਫਿਲਮ ਸੀ, ਜਿਸ 'ਚ ਉਨ੍ਹਾਂ ਦੇ ਗੀਤ 'ਸੂਟ' ਨੂੰ ਲਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ 'ਤੁਮਹਾਰੀ ਸੁੱਲੂ' ਦਾ 'ਬਣ ਜਾ ਤੂੰ ਮੇਰੀ ਰਾਣੀ' ਰਿਲੀਜ਼ ਹੋਇਆ ਸੀ। ਕੰਗਨਾ ਰਣੌਤ ਦੀ 'ਸਿਮਰਨ' ਫਿਲਮ 'ਚ ਵੀ ਉਨ੍ਹਾਂ ਦਾ ਗੀਤ ਸੁਣਾਈ ਦਿੱਤਾ ਸੀ।

 


Tags: Guru RandhawaLahoreTumhari SuluVidya Balan Ban Ja Rani Hindi Mediumਗੁਰੂ ਰੰਧਾਵਾਲਾਹੌਰ