FacebookTwitterg+Mail

ਹੁਣ ਇਸ ਵਾਇਰਲ ਸਟਾਰ ਦੀ ਖੁੱਲ੍ਹੀ ਕਿਸਮਤ, ਮਿਊਜ਼ਿਕ ਵੀਡੀਓ 'ਚ ਗੁਰੂ ਰੰਧਾਵਾ ਕਰਨਗੇ ਕਾਸਟ

guru randhawa offers a role to boy when his video goes viral
25 January, 2020 04:58:35 PM

ਮੁੰਬਈ (ਬਿਊਰੋ) — ਇੰਟਰਨੈੱਟ ਇਕ ਅਜਿਹੀ ਜਰੀਆ ਬਣ ਚੁੱਕਾ ਹੈ, ਜਿਸ 'ਤੇ ਰਾਤੋਂ-ਰਾਤ ਕਿਸੇ ਦੀ ਵੀ ਕਿਸਮਤ ਚਮਕ ਸਕਦੀ ਹੈ। ਇਕ ਰਾਤ 'ਚ ਹੀ ਇੰਟਰਨੈੱਟ ਤੇ ਸੋਸ਼ਲ ਮੀਡੀਆ ਕਿਸੇ ਨੂੰ ਵੀ ਸਟਾਰ ਬਣਾ ਸਕਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਕਈ ਵਾਰ ਅਜਿਹੀਆਂ ਵੀਡੀਓ ਕਾਰਨ ਕਿਸੇ ਆਮ ਵਿਅਕਤੀ ਨੂੰ ਵੱਡਾ ਬ੍ਰੇਕ ਮਿਲ ਜਾਂਦਾ ਹੈ। ਹੁਣ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਇਕ ਛੋਟੇ ਬੱਚੇ ਦੀ ਹੈ। ਇਸ ਵਾਇਰਲ ਵੀਡੀਓ ਕਾਰਨ ਉਸ ਬੱਚੇ ਨੂੰ ਵੱਡਾ ਬ੍ਰੇਕ ਮਿਲਣ ਵਾਲਾ ਹੈ। ਦਰਅਸਲ, ਇਕ ਛੋਟਾ ਬੱਚਾ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਦੇ ਗੀਤ 'ਹਾਈ ਰੇਟਿਡ ਗੱਬਰੂ' 'ਤੇ ਜ਼ਬਰਦਸਤ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਗੁਰੂ ਰੰਧਾਵਾ ਇਸ ਬੱਚੇ ਦੇ ਫੈਨ ਹੋ ਗਏ ਹਨ ਤੇ ਇਸ ਬੱਚੇ ਨੂੰ ਬ੍ਰੇਕ ਦੇਣ ਲਈ ਆਖ ਰਹੇ ਹਨ।


ਦੱਸ ਦਈਏ ਕਿ ਗੁਰੂ ਰੰਧਾਵਾ ਨੇ ਇਸ ਵੀਡੀਓ ਨੂੰ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ, ''ਇਸ ਨੂੰ ਦੇਖਣ ਤੇ ਵਧਾਵਾ ਦੇਣ ਦੀ ਲੋੜ ਹੈ। ਕੀ ਪ੍ਰਤਿਭਾ (ਹੁਨਰ) ਹੈ, ਮੇਰਾ ਗੀਤ ਚੁਣਨ ਲਈ ਤੇ ਡਾਂਸ ਦਿਖਾਉਣ ਲਈ ਤੁਹਾਡਾ ਧੰਨਵਾਦ। ਇਸ ਨਾਲ ਮਿਲਣਾ ਪਸੰਦ ਕਰਾਂਗਾ ਤੇ ਆਪਣੇ ਮਿਊਜ਼ਿਕ ਵੀਡੀਓ 'ਚ ਫੀਚਰ ਕਰਨਾ ਵੀ ਪਸੰਦ ਕਰਾਂਗਾ।''
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਨੇ ਇੰਡਸਟਰੀ ਨੂੰ 'ਲੱਗਦੀ ਲਾਹੌਰ ਦੀ', 'ਪਟੋਲਾ', 'ਸੂਟ' ਵਰਗੇ ਕਈ ਸੁਪਰਹਿਟ ਗੀਤ ਦਿੱਤੇ ਹਨ। ਗੁਰੂ ਰੰਧਾਵਾ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ ਅਤੇ ਉਹ ਕਈ ਗੀਤ ਹਿੰਦੀ ਫਿਲਮਾਂ 'ਚ ਵੀ ਗਾ ਚੁੱਕੇ ਹਨ।


Tags: Guru RandhawaOffers RoleVideo ViralSocial MediaHigh Rated GabruLagdi Lahore DiSuit

About The Author

sunita

sunita is content editor at Punjab Kesari