FacebookTwitterg+Mail

ਗਾਇਕ ਗੁਰੂ ਰੰਧਾਵਾ ਨੇ ਇਹ ਮਿਸਾਲ ਕੀਤੀ ਕਾਇਮ

guru randhawa on twitter ajo pind saare on 10th feb
10 February, 2020 09:04:14 AM

ਜਲੰਧਰ (ਬਿਊਰੋ) : ਪੰਜਾਬੀ ਨਾਮੀ ਗਾਇਕ ਗੁਰੂ ਰੰਧਾਵਾ ਬਾਲੀਵੁੱਡ 'ਚ ਆਪਣੀ ਗਾਇਕੀ ਨਾਲ ਜਾਦੂ ਦਿਖਾ ਚੁੱਕੇ ਹਨ। ਹਰ ਕੋਈ ਗੁਰੂ ਰੰਧਾਵਾ ਦੇ ਗੀਤਾਂ ਦਾ ਦੀਵਾਨਾ ਹੈ। ਹਾਲ ਹੀ 'ਚ ਗੁਰੂ ਰੰਧਾਵਾ ਨੇ ਇਕ ਮਿਸਾਲ ਪੇਸ਼ ਕੀਤੀ ਹੈ, ਜਿਸ ਦਾ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ, ਗੁਰੂ ਰੰਧਾਵਾ ਆਪਣੇ ਪਿੰਡ ਧਾਰੋਵਾਲੀ ਵਿਖੇ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵਿਟਰ 'ਤੇ ਦਿੱਤੀ ਹੈ। ਗੁਰੂ ਰੰਧਾਵਾ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਰਾਹੀਂ ਉਨ੍ਹਾਂ ਫੈਨਜ਼ ਨੂੰ ਟੂਰਨਾਮੈਂਟ 'ਤੇ ਪਿੰਡ ਆਉਣ ਦਾ ਸੱਦਾ ਦਿੱਤਾ। ਗੁਰੂ ਰੰਧਾਵਾ 10 ਫਰਵਰੀ ਨੂੰ ਇਹ ਕੱਬਡੀ ਟੂਰਨਾਮੈਂਟ ਆਪਣੇ ਪਿੰਡ ਕਰਵਾ ਰਹੇ ਹਨ, ਜਿਸ ਰਾਹੀਂ ਉਹ ਸਮਾਜ 'ਚ ਇਕ ਚੰਗਾ ਸੁਨੇਹਾ ਭੇਜ ਰਹੇ ਹਨ। ਉਨ੍ਹਾ ਦੇ ਇਸ ਕਦਮ ਲਈ ਹਰ ਕੋਈ ਤਰੀਫਾਂ ਕਰ ਰਿਹਾ ਹੈ।

ਬੀਤੇ ਕੁਝ ਦਿਨ ਪਹਿਲਾਂ ਇਕ ਛੋਟਾ ਬੱਚਾ ਗੁਰੂ ਰੰਧਾਵਾ ਦੇ ਗੀਤ 'ਹਾਈ ਰੇਟਿਡ ਗੱਬਰੂ' 'ਤੇ ਜ਼ਬਰਦਸਤ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਗੁਰੂ ਰੰਧਾਵਾ ਉਸ ਬੱਚੇ ਦੇ ਫੈਨ ਹੋ ਗਏ ਹਨ ਤੇ ਇਸ ਬੱਚੇ ਨੂੰ ਬ੍ਰੇਕ ਦੇਣ ਲਈ ਆਖ ਰਹੇ ਹਨ। ਗੁਰੂ ਰੰਧਾਵਾ ਨੇ ਇਸ ਵੀਡੀਓ ਨੂੰ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ, ''ਇਸ ਨੂੰ ਦੇਖਣ ਤੇ ਵਧਾਵਾ ਦੇਣ ਦੀ ਲੋੜ ਹੈ। ਕੀ ਪ੍ਰਤਿਭਾ (ਹੁਨਰ) ਹੈ, ਮੇਰਾ ਗੀਤ ਚੁਣਨ ਲਈ ਤੇ ਡਾਂਸ ਦਿਖਾਉਣ ਲਈ ਤੁਹਾਡਾ ਧੰਨਵਾਦ। ਇਸ ਨਾਲ ਮਿਲਣਾ ਪਸੰਦ ਕਰਾਂਗਾ ਤੇ ਆਪਣੇ ਮਿਊਜ਼ਿਕ ਵੀਡੀਓ 'ਚ ਫੀਚਰ ਕਰਨਾ ਵੀ ਪਸੰਦ ਕਰਾਂਗਾ।''

 
 
 
 
 
 
 
 
 
 
 
 
 
 

Kal nu Pind milde aa ji. 10th February, Monday. Bahut sohna kamm ho reha. Waheguru bless us all @randhawaji_751

A post shared by Guru Randhawa (@gururandhawa) on Feb 9, 2020 at 12:30am PST


Tags: Guru RandhawaOffers RoleTwitterVideo ViralSocial MediaHigh Rated GabruLagdi Lahore DiSuit

Edited By

Sunita

Sunita is News Editor at Jagbani.