FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਗੁਰੂ ਰੰਧਾਵਾ ਤੇ ਬੱਬਲ ਰਾਏ ਦੀ ਅਜਿਹੀ ਤਸਵੀਰ

guru randhawa penned emotional and thanks note for babbal rai
25 October, 2019 10:26:58 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਬਹੁਤ ਹੀ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਨਾਲ ਪੰਜਾਬੀ ਗਾਇਕ ਬੱਬਲ ਰਾਏ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਗ੍ਰੈਂਡ ਮੀਟਿੰਗ ਮੇਰੇ ਭਾਜੀ ਬੱਬਲ ਰਾਏ... ਥੈਂਕਸ ਭਾਜੀ ਸਾਡੇ ਘਰ ਆਉਣ ਲਈ ਤੇ ਧੰਨਵਾਦ ਇੰਨਾ ਪਿਆਰ ਅਤੇ ਡੇਅ ਵਨ ਤੋਂ ਸਪੋਰਟ ਕਰਨ ਲਈ।''

 

ਦੱਸ ਦਈਏ ਕਿ ਇਸ ਤਸਵੀਰ 'ਚ ਦੋਵੇਂ ਗਾਇਕ ਡਾਈਨਿੰਗ ਟੇਬਲ 'ਤੇ ਖਾਣਾ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਕੁਝ ਹੀ ਸਮੇਂ 'ਚ ਲੱਖਾਂ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਤਸਵੀਰ 'ਤੇ ਪ੍ਰਸ਼ੰਸਕਾਂ ਅਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਕੁਮੈਂਟਸ ਕਰਕੇ ਖੂਬ ਤਾਰੀਫ ਕਰ ਰਹੇ ਹਨ।

ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਕੰਮ ਦੀ ਤਾਂ ਹਾਲ 'ਚ ਉਨ੍ਹਾਂ ਵੱਲੋਂ ਪ੍ਰੋਡਿਊਸ ਕੀਤੀ ਫਿਲਮ 'ਤਾਰਾ ਮੀਰਾ' ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ 'ਆਉਟ ਫਿੱਟ' ਗੀਤ ਬਾਲੀਵੁੱਡ ਫਿਲਮ 'ਉਜੜਾ ਚਮਨ' 'ਚ ਸੁਣਨ ਨੂੰ ਮਿਲ ਰਿਹਾ ਹੈ।
 


Tags: Guru RandhawaPenned EmotionalBabbal RaiInstagramViral PostPunjabi Celebrity

Edited By

Sunita

Sunita is News Editor at Jagbani.