FacebookTwitterg+Mail

ਪੱਗ ਬੰਨ੍ਹ ਕੇ 'ਸਰਦਾਰ ਲੁੱਕ' ’ਚ ਗੁਰੂ ਰੰਧਾਵਾ ਨੇ ਢਾਹਿਆ ਕਹਿਰ, ਤਸਵੀਰ ਵਾਇਰਲ

guru randhawa sardar look viral
19 May, 2019 02:21:34 PM

ਜਲੰਧਰ (ਬਿਊਰੋ) : ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਸਲੋਲੀ ਸਲੋਲੀ' ਨਾਲ ਧੱਕ ਪਾਉਣ ਵਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਗੁਰੂ ਰੰਧਾਵਾ ਵਲੋਂ ਸ਼ੇਅਰ ਕੀਤੀ ਤਸਵੀਰ 'ਚ ਉਨ੍ਹਾਂ ਨੇ ਪੱਗ ਬੰਨ੍ਹੀ ਹੋਈ ਹੈ, ਜਿਸ 'ਚ ਉਹ ਬੇਹੱਦ ਸ਼ਾਨਦਾਰ ਨਜ਼ਰ ਆ ਰਹੇ ਹਨ। 'ਸਰਦਾਰ ਲੁੱਕ' 'ਚ ਗੁਰੂ ਰੰਧਾਵਾ ਕਹਿਰ ਢਾਹ ਰਹੇ ਹਨ। ਤਸਵੀਰ ਨੂੰ ਸ਼ੇਅਰ ਕਰਦਆਿਂ ਗੁਰੂ ਰੰਧਾਵਾ ਨੇ ਖਾਸ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ, ''ਹੋਲੀ ਹੋਲੀ ਉਹ ਪੱਗ ਬੰਨ੍ਹਣੀ ਵੀ ਸਿੱਖ ਲਵਾਂਗੇ।'' 


ਦੱਸ ਦਈਏ ਕਿ ਗੁਰੂ ਰੰਧਾਵਾ ਦੇ ਗੀਤ ਯੂਟਿਊਬ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ 'ਚ ਸ਼ਾਮਲ ਹਨ। ਹਾਲ ਹੀ 'ਚ ਗੁਰੂ ਰੰਧਾਵਾ ਨੇ ਆਪਣੇ ਨਵੇਂ ਗੀਤ 'ਸਲੋਲੀ ਸਲੋਲੀ' 'ਚ ਅੰਤਰਰਾਸ਼ਟਰੀ ਗਾਇਕ ਪਿਟਬੁੱਲ ਨਾਲ ਕੋਲੈਬੋਰੇਸ਼ਨ ਕਰਕੇ ਇੰਟਰਨੈਸ਼ਨਲ ਸੰਗੀਤ ਜਗਤ 'ਚ ਵੀ ਆਪਣੀ ਪਛਾਣ ਦਰਜ ਕਰਵਾਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪਿਟਬੁੱਲ ਨਾਲ ਕਿਸੇ ਗਾਇਕ ਨੇ ਪੰਜਾਬੀ ਗੀਤ ਗਾਇਆ ਹੋਵੇ।


Tags: Guru RandhawaInstagram PostViralSardar LookPunjabi Singer

About The Author

sunita

sunita is content editor at Punjab Kesari