FacebookTwitterg+Mail

ਗੁਰੂ ਰੰਧਾਵਾ ਦੇ ਗੀਤ 'Slowly Slowly' ਨੇ ਰਚਿਆ ਇਤਿਹਾਸ

guru randhawa slowly slowly song create history
20 April, 2019 07:56:54 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਸਿਰਫ ਪੰਜਾਬ 'ਚ ਹੀ ਨਹੀਂ, ਸਗੋਂ ਭਾਰਤ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ 'ਚ ਆਪਣੀ ਵੱਖਰੀ ਫੈਨ ਫਾਲੋਇੰਗ ਬਣਾਈ ਹੈ। ਇਸੇ ਫੈਨ ਫਾਲੋਇੰਗ ਦੇ ਚਲਦਿਆਂ ਗੁਰੂ ਰੰਧਾਵਾ ਦੇ ਨਵੇਂ ਰਿਲੀਜ਼ ਹੋਏ ਗੀਤ 'Slowly Slowly' ਨੇ ਇਤਿਹਾਸ ਰਚ ਦਿੱਤਾ ਹੈ। ਜੀ ਹਾਂ, ਗੁਰੂ ਰੰਧਾਵਾ ਦੇ 'Slowly Slowly' ਗੀਤ ਨੂੰ ਸਿਰਫ 24 ਘੰਟਿਆਂ ਅੰਦਰ ਯੂਟਿਊਬ 'ਤੇ 33 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਗੀਤ ਸਿਰਫ ਭਾਰਤ ਹੀ ਨਹੀਂ, ਸਗੋਂ ਵਰਲਡਵਾਈਡ ਨੰਬਰ ਇਕ 'ਤੇ ਚੱਲ ਰਿਹਾ ਹੈ। ਇਸ ਦੀ ਇਕ ਵੱਡੀ ਵਜ੍ਹਾ ਇਹ ਵੀ ਹੈ ਕਿ ਗੀਤ 'ਚ ਗੁਰੂ ਰੰਧਾਵਾ ਦੇ ਨਾਲ ਹਾਲੀਵੁੱਡ ਸਿੰਗਰ ਤੇ ਰੈਪਰ ਪਿਟਬੁਲ ਵੀ ਨਜ਼ਰ ਆ ਰਹੇ ਹਨ।

ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਗੁਰੂ ਰੰਧਾਵਾ ਤੇ ਪਿਟਬੁਲ ਦੇ ਇਸ ਗੀਤ ਦੇ ਬੋਲ ਗੁਰੂ ਰੰਧਾਵਾ ਤੇ ਪਿਟਬੁਲ ਨੇ ਖੁਦ ਲਿਖੇ ਹਨ। ਗੀਤ ਦਾ ਮਿਊਜ਼ਿਕ ਡੀ. ਜੇ. ਸ਼ੈਡੋ, ਬਲੈਕਆਊਟ, ਡੀ. ਜੇ. ਮਨੀ ਵਿਲਜ਼, ਵੀ ਮਿਊਜ਼ਿਕ ਤੇ ਐੱਮ. ਕੇ. ਐੱਸ. ਐੱਚ. ਐੱਫ. ਟੀ. ਨੇ ਦਿੱਤਾ ਹੈ। ਵੀਡੀਓ ਡਾਇਰੈਕਟਰ ਗਿਫਟੀ ਨੇ ਬਣਾਈ ਹੈ, ਜਿਸ ਨੂੰ ਖਬਰ ਲਿਖੇ ਜਾਣ ਤਕ 40 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।


Tags: Guru RandhawaPitbullSlowly SlowlyYoutubeਗੁਰੂ ਰੰਧਾਵਾਪਿਟਬੁਲ

Edited By

Rahul Singh

Rahul Singh is News Editor at Jagbani.