FacebookTwitterg+Mail

ਬਾਊਂਸਰਾਂ ਨਾਲ ਗੁਰੂ ਰੰਧਾਵਾ ਨੇ ਪਾਇਆ ਭੰਗੜਾ, ਵੀਡੀਓ ਵਾਇਰਲ

guru randhawa video viral
03 October, 2019 11:56:20 AM

ਜਲੰਧਰ (ਬਿਊਰੋ) — ਦੇਸ਼-ਵਿਦੇਸ਼ 'ਚ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਗੁਰੂ ਰੰਧਾਵਾ ਆਪਣੇ ਬਾਊਂਸਰਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦਰਅਸਲ, ਕੁਝ ਦਿਨ ਪਹਿਲਾਂ ਗੁਰੂ ਰੰਧਾਵਾ ਦਾ ਗੀਤ 'ਇਕ ਗੇੜਾ' ਰਿਲੀਜ਼ ਹੋਇਆ ਸੀ, ਜੋ ਕਿ ਫਿਲਮ 'ਤਾਰਾ ਮੀਰਾ' ਦਾ ਹੈ। ਇਹ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ ਅਤੇ ਗੁਰੂ ਰੰਧਾਵਾ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਗੁਰੂ ਰੰਧਾਵਾ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 
 
 
 
 
 
 
 
 
 
 
 
 
 

#IKGERA TRENDING NOW Let’s dance together and enjoy 🔥

A post shared by Guru Randhawa (@gururandhawa) on Oct 1, 2019 at 8:35am PDT


ਦੱਸਣਯੋਗ ਹੈ ਕਿ ਫਿਲਮ 'ਤਾਰਾ ਮੀਰਾ' 'ਚ ਰਣਜੀਤ ਬਾਵਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ ' ਪੰਜਾਬ 'ਚ ਵੱਸਦੇ ਪ੍ਰਵਾਸੀ ਮਜ਼ਦੂਰਾਂ ਅਤੇ ਪੰਜਾਬੀਆਂ 'ਤੇ ਬਣਾਈ ਗਈ ਹੈ। ਰੋਮਾਂਸ,ਕਮੇਡੀ ਨਾਲ ਭਰਪੂਰ ਇਸ ਫਿਲਮ 'ਚ ਯੋਗਰਾਜ ਸਿੰਘ ਅੜਬ ਜੱਟ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਤਾਰਾ ਮੀਰਾ' 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Guru RandhawaBonserInstagram VideoTara MiraRanjit BawaPunjabi Celebrity

Edited By

Sunita

Sunita is News Editor at Jagbani.