FacebookTwitterg+Mail

ਗੁਰੂ ਰੰਧਾਵਾ ਨੇ ਦਾਦੀ ਨਾਲ ਸ਼ੇਅਰ ਕੀਤੀ ਤਸਵੀਰ, ਸਿਤਾਰਿਆਂ ਨੇ ਵੀ ਕੀਤੇ ਅਜਿਹੇ ਕੁਮੈਂਟ

guru randhawa with his grandmother viral picture many stars
11 October, 2019 03:45:52 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ ਦੁਨੀਆ ਭਰ 'ਚ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਅਕਸਰ ਹੀ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਗੁਰੂ ਰੰਧਾਵਾ ਨੇ ਆਪਣੇ ਪਰਿਵਾਰ ਦੇ ਖਾਸ ਮੈਂਬਰ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਗੁਰੂ ਰੰਧਾਵਾ ਨੇ ਆਪਣੇ ਅਕਾਊਂਟ 'ਤੇ ਆਪਣੀ ਦਾਦੀ ਨਾਲ ਯਾਨੀ ਆਪਣੀ ਬੀਬੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਕੁਝ ਹੀ ਘੰਟਿਆਂ 'ਚ 4 ਲੱਖ ਦੇ ਕਰੀਬ ਲੋਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਿਆ ਹੈ। ਗੁਰੂ ਰੰਧਾਵਾ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ,''ਮੈਂ ਤੇ ਮੇਰੀ ਬੀਬੀ।'' ਗੁਰੂ ਰੰਧਾਵਾ ਦੀ ਇਸ ਤਸਵੀਰ 'ਤੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਸਿਤਾਰਿਆਂ ਨੇ ਕੁਮੈਂਟ ਕਰਕੇ ਤਸਵੀਰ ਦੀ ਤਾਰੀਫ ਕੀਤੀ ਹੈ, ਜਿਨ੍ਹਾਂ 'ਚ ਪ੍ਰੀਤ ਹੁੰਦਲ, ਬੰਟੀ ਬੈਂਸ, ਵੀ ਮਿਊਜ਼ਿਕ, ਮਾਸਟਰ ਸਲੀਮ ਅਤੇ ਰੈਪ ਸਟਾਰ ਇੱਕਾ ਦੇ ਨਾਂ ਸ਼ਾਮਲ ਹਨ।
Punjabi Bollywood Tadka

ਦੱਸਣਯੋਗ ਹੈ ਕਿ ਗੁਰੂ ਰੰਧਾਵਾ ਵੱਲੋਂ ਪ੍ਰੋਡਿਊਸ ਕੀਤੀ ਪਹਿਲੀ ਪੰਜਾਬੀ ਫਿਲਮ 'ਤਾਰਾ ਮੀਰਾ' ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਨੂੰ ਰਣਜੀਤ ਬਾਵਾ ਤੇ ਗੁਰੂ ਰੰਧਾਵਾ ਨੇ ਜੀ ਜਾਨ ਨਾਲ ਪ੍ਰਮੋਟ ਕੀਤਾ ਹੈ।

 

 
 
 
 
 
 
 
 
 
 
 
 
 
 

Mein te meri Bibi ❤️

A post shared by Guru Randhawa (@gururandhawa) on Oct 10, 2019 at 6:46am PDT


Tags: Guru RandhawaGrandmotherViral PicturesInstagramPunjabi Singer

Edited By

Sunita

Sunita is News Editor at Jagbani.