FacebookTwitterg+Mail

ਲਗਜ਼ਰੀ ਲਾਈਫ ਜਿਊਂਦੇ ਨੇ ਗੁਰੂ ਰੰਧਾਵਾ, ਵੀਡੀਓ ਵਾਇਰਲ

guru randhwa shared a video on his instagram account
08 July, 2019 04:59:36 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਰੰਧਾਵਾ ਪਲੇਨ 'ਚ ਬੈਠੇ ਹੋਏ ਹਨ। ਇਸ ਵੀਡੀਓ 'ਚ ਗੁਰੂ ਰੰਧਾਵਾ ਬਰੇਕਫਾਸਟ ਕਰਦੇ ਹੋਏ ਨਜ਼ਰ ਹੋਏ ਹਨ, ਜਦੋਂਕਿ ਦੂਜੇ ਕੇਬਿਨ 'ਚ ਉਨ੍ਹਾਂ ਦੇ ਸਾਥੀ ਨਜ਼ਰ ਆ ਰਹੇ ਹਨ। ਇਸ ਵੀਡੀਓ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਗੁਰੂ ਰੰਧਾਵਾ ਕਿਸ ਤਰ੍ਹਾ ਦੀ ਜ਼ਿੰਦਗੀ ਜਿਊਂਦੇ ਹਨ। ਗੁਰੂ ਰੰਧਾਵਾ ਇਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ, ਜਿਥੋਂ ਦੀਆਂ ਤਸਵੀਰਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਹਨ। 


ਦੱਸਣਯੋਗ ਹੈ ਕਿ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਨ੍ਹਾਂ ਦੇ ਵੀਡੀਓ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਗੁਰੂ ਰੰਧਾਵਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਹਾਲੀਵੁੱਡ ਸਟਾਰ ਪਿੱਟਬੁੱਲ ਨਾਲ ਵੀ ਉਨ੍ਹਾਂ ਦਾ ਇਕ ਗੀਤ ਆਇਆ ਸੀ, ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ।

 
 
 
 
 
 
 
 
 
 
 
 
 
 

Thankyou for the love ❤️ #CrazyHabibi I love you all 🔥

A post shared by Guru Randhawa (@gururandhawa) on Jul 3, 2019 at 11:45pm PDT


Tags: Guru RandhawaInstagram VideoViralLuxury LifePunjabi Singer

Edited By

Sunita

Sunita is News Editor at Jagbani.