FacebookTwitterg+Mail

10-15 ਹਜ਼ਾਰ 'ਚ ਗੁਰਵਿੰਦਰ ਬਰਾੜ ਨੇ ਲਾਏ ਕਈ ਅਖਾੜੇ, ਫਿਰ ਚੜ੍ਹਾਈ ਸੰਗੀਤ 'ਚ ਗੁੱਡੀ

gurvinder brar
15 March, 2019 09:24:53 AM

ਜਲੰਧਰ (ਬਿਊਰੋ) : ਸੰਗੀਤ ਜਗਤ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਗੁਰਵਿੰਦਰ ਬਰਾੜ, ਜਿੰਨਾ ਨੇ ਆਪਣੀ ਮਿਹਨਤ ਦੇ ਸਦਕਾ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ। ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਉਨ੍ਹਾਂ ਦੀ ਲੇਖਣੀ ਵੀ ਬਾਕਮਾਲ ਹੈ। 

Punjabi Bollywood Tadka

ਪੜਾਈ ਖਤਮ ਕਰਦਿਆ ਹੀ ਹਾਸਲ ਕੀਤੀ ਸਰਕਾਰੀ ਨੌਕਰੀ 

ਦੱਸ ਦਈਏ ਕਿ ਗੁਰਵਿੰਦਰ ਬਰਾੜ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ. ਐੱਸ. ਸੀ. ਦੀ ਪੜਾਈ ਕੀਤੀ ਸੀ। ਇੱਥੋਂ ਤੱਕ ਕਿ ਉਨ੍ਹਾਂ ਨੇ ਪੜਾਈ ਖਤਮ ਕਰਦਿਆ ਹੀ ਸਰਕਾਰੀ ਨੌਕਰੀ ਵੀ ਹਾਸਲ ਕਰ ਲਈ ਸੀ ਪਰ ਇਸ ਸਭ ਦੇ ਬਾਵਜੂਦ ਲਿਖਣ ਅਤੇ ਗਾਉਣ ਦਾ ਸ਼ੌਕ ਉਸ ਨੂੰ ਮੱਲੋ ਮੱਲੀ ਗਾਇਕੀ ਦੇ ਖੇਤਰ 'ਚ ਖਿਚ ਲਿਆਇਆ ਸੀ। 

Punjabi Bollywood Tadka

'ਲੰਬੜਦਾਰਾਂ ਦੇ ਦਰਵਾਜ਼ੇ' ਨੂੰ ਮਿਲੀ ਨਹੀਂ ਕੋਈ ਖਾਸ ਜਗ੍ਹਾ

ਗੁਰਵਿੰਦਰ ਬਰਾੜ ਦੇ ਗਾਇਕੀ ਦੇ ਸਫਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਪਹਿਲੀ ਕੈਸੇਟ 'ਲੰਬੜਦਾਰਾਂ ਦੇ ਦਰਵਾਜ਼ੇ' ਸੀ। ਇਹ ਕੈਸੇਟ ਕੋਈ ਖਾਸ ਨਹੀਂ ਚੱਲ ਸਕੀ ਪਰ ਇਸ ਨਾਲ ਮਿਊਜ਼ਿਕ ਇੰਡਸਟਰੀ 'ਚ ਪਛਾਣ ਬਣ ਗਈ ਸੀ। ਇਸ ਸਭ ਦੇ ਚਲਦਿਆ ਗੁਰਵਿੰਦਰ ਬਰਾੜ ਨੇ 'ਉਸ ਕਮਲੀ ਦੀਆਂ ਯਾਦਾਂ' ਦੀ ਤਿਆਰੀ ਕੀਤੀ ਪਰ ਕੁਝ ਕਾਰਨਾਂ ਕਰਕੇ ਇਹ ਵੀ ਲੋਕਾਂ 'ਚ ਉਸ ਨੂੰ ਸਹੀ ਪਛਾਣ ਨਾ ਦਿਵਾ ਸਕੀ। ਇਸ ਤੋਂ ਬਾਅਦ ਗੁਰਵਿੰਦਰ ਬਰਾੜ ਨੇ ਇਕ ਤੋਂ ਬਾਅਦ ਇਕ 'ਐਤਵਾਰ' ਅਤੇ 'ਫੁੱਟਬਾਲ' ਦੋ ਕੈਸੇਟਾਂ ਸੁਦੇਸ਼ ਕੁਮਾਰੀ ਨਾਲ ਕੱਢੀਆਂ।

Punjabi Bollywood Tadka

10-15 ਹਜ਼ਾਰ 'ਚ ਗੁਰਵਿੰਦਰ ਬਰਾੜ ਨੇ ਲਾਏ ਕਈ ਅਖਾੜੇ

ਉਨ੍ਹਾਂ ਦੀਆਂ ਹੋਰਨਾਂ ਕੈਸੇਟਾਂ ਦੇ ਮੁਕਾਬਲੇ ਕੁਝ ਕਾਮਯਾਬ ਰਹੀਆਂ। ਸ਼ੁਰੂਆਤੀ ਦੌਰ 'ਚ ਗੁਰਵਿੰਦਰ ਬਰਾੜ 10-15 ਹਜ਼ਾਰ 'ਚ ਹੀ ਅਖਾੜਾ ਲਾ ਦਿੰਦੇ ਸਨ। ਪੈਸੇ ਇਕੱਠੇ ਕਰਕੇ ਉਨ੍ਹਾਂ ਨੇ ਮਿਸ ਪੂਜਾ ਨਾਲ ਦੋਗਾਣਿਆਂ ਦੀ ਇਕ ਹੋਰ ਕੈਸੇਟ ਕੱਢੀ। ਇਸ ਕੈਸੇਟ ਦੇ ਦੋ ਗੀਤ 'ਉੱਠੋ ਜੀ ਥੋਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਆ' ਅਤੇ 'ਹਾਏ ਮੈਂ ਮਰ ਜਾਂ ਜੀਅ ਨਹੀਂ ਲੱਗਿਆ ਮੇਰੇ ਸੋਹਣੇ ਦਾ' ਸੁਪਰਹਿੱਟ ਹੋਏ ਸਨ। ਇਨ੍ਹਾਂ ਹਿੱਟ ਗੀਤਾਂ ਤੋਂ ਬਾਅਦ ਬਰਾੜ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਉਹ ਲਗਾਤਾਰ ਆਪਣੇ ਗੀਤਾਂ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਆ ਰਿਹਾ ਹੈ।Punjabi Bollywood Tadka


Tags: Gurvinder BrarSanjogJaan TeriShiv Di KitaabShonki MundaMehfilanWrong Number Punjabi Singer

Edited By

Sunita

Sunita is News Editor at Jagbani.