FacebookTwitterg+Mail

ਅਮਰਿੰਦਰ-ਸੁਨਿਧੀ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਲਹੌਰੀਏ' ਦਾ ਗੀਤ 'ਗੁੱਤ 'ਚ ਲਾਹੌਰ' (ਵੀਡੀਓ)

11 May, 2017 10:08:55 PM
ਜਲੰਧਰ— 'ਲਹੌਰੀਏ' ਫਿਲਮ ਦਾ ਗੀਤ 'ਗੁੱਤ 'ਚ ਲਾਹੌਰ' ਰਿਲੀਜ਼ ਹੋਇਆ ਹੈ। ਗੀਤ ਨੂੰ ਅਮਰਿੰਦਰ ਗਿੱਲ ਤੇ ਸੁਨਿਧੀ ਚੌਹਾਨ ਨੇ ਆਵਾਜ਼ ਦਿੱਤੀ ਹੈ। 'ਗੁੱਤ 'ਚ ਲਾਹੌਰ' ਗੀਤ ਦੇ ਬੋਲ ਹਰਮਨਜੀਤ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।
ਫਿਲਮ ਕੱਲ ਯਾਨੀ 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। 'ਲਹੌਰੀਏ' ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ਨੂੰ ਵੀ ਦਰਸ਼ਕਾਂ ਵਲੋਂ ਬੇਹੱਦ ਪਿਆਰ ਮਿਲ ਰਿਹਾ ਹੈ। 'ਲਹੌਰੀਏ' ਫਿਲਮ 'ਚ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਹੜੀ ਅੰਬਰਦੀਪ ਸਿੰਘ ਨੇ ਡਾਇਰੈਕਟ ਕੀਤੀ ਹੈ।

Tags: Lahoriye Amrinder Gill Sargun Mehta Gutt Ch Lahore ਅਮਰਿੰਦਰ ਗਿੱਲ ਲਹੌਰੀਏ ਸਰਗੁਣ ਮਹਿਤਾ ਗੁੱਤ ਚ ਲਾਹੌਰ