ਲੰਡਨ— ਅੱਜ ਭਾਵੇਂ ਹੀ ਅਦਾਕਾਰਾ ਗਵੇਂਡੋਲਿਨ ਕ੍ਰਿਸਟੀ ਨੂੰ 'ਗੇਮ ਆਫ ਥ੍ਰੋਨਸ' ਵਿਚ ਉਸ ਦੀ ਭੂਮਿਕਾ ਲਈ ਪਛਾਣਿਆ ਜਾਂਦਾ ਹੋਵੇ ਪਰ ਅਦਾਕਾਰਾ ਦੀ ਮੰਨੀਏ ਤਾਂ ਕਦੇ ਉਸ ਨੂੰ ਕਿਹਾ ਗਿਆ ਸੀ ਕਿ ਉਹ ਕਦੇ ਵੀ ਟੈਲੀਵਿਜ਼ਨ ਅਤੇ ਫਿਲਮਾਂ ਵਿਚ ਕੰਮ ਨਹੀਂ ਕਰ ਸਕੇਗੀ।
ਫੀਮੇਲ ਫਸਟ ਦੀ ਖਬਰ ਮੁਤਾਬਕ 38 ਸਾਲਾ ਅਦਾਕਾਰਾ ਨੇ ਕਿਹਾ ਕਿ ਸਾਲ 2005 ਵਿਚ ਲੰਡਨ ਡ੍ਰਾਮਾ ਸੈਂਟਰ ਤੋਂ ਮੈਂ ਗ੍ਰੈਜੂਏਟ ਕੀਤੀ ਸੀ ਅਤੇ ਮੈਨੂੰ ਕਿਹਾ ਗਿਆ ਸੀ ਕਿ ਮੇਰੀ ਲੰਬਾਈ ਕਾਰਨ ਮੈਨੂੰ ਕਦੇ ਵੀ ਫਿਲਮ ਉਦਯੋਗ ਵਿਚ ਕੰਮ ਨਹੀਂ ਮਿਲ ਸਕੇਗਾ। ਅਦਾਕਾਰਾ ਨੂੰ ਗੇਮ ਆਫ ਥ੍ਰੋਨਸ ਵਿਚ ਉਸ ਦੀ ਭੂਮਿਕਾ ਬ੍ਰੀਨੀ ਆਫ ਟਾਰਥ ਲਈ ਪਛਾਣਿਆ ਜਾਂਦਾ ਹੈ।