FacebookTwitterg+Mail

ਬੰਟੀ ਬੈਂਸ ਦਾ ਲਿਖਿਆ 'ਹਾਂ ਕਰਦੇ' ਗੀਤ ਯਾਦ ਭੁੱਲਰ ਦੀ ਆਵਾਜ਼ 'ਚ ਹੋਇਆ ਰਿਲੀਜ਼ (ਵੀਡੀਓ)

haan karde yaad bhullar sukh sanghera bunty bains
24 April, 2018 04:03:57 PM

ਜਲੰਧਰ (ਬਿਊਰੋ)— ਬੰਟੀ ਬੈਂਸ ਦਾ ਲਿਖਿਆ ਨਵਾਂ ਗੀਤ 'ਹਾਂ ਕਰਦੇ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਆਵਾਜ਼ ਯਾਦ ਭੁੱਲਰ ਨੇ ਦਿੱਤੀ ਹੈ। 'ਹਾਂ ਕਰਦੇ' ਗੀਤ ਦਾ ਸੰਗੀਤ ਐਸਲੇ ਨੇ ਦਿੱਤਾ ਹੈ ਤੇ ਇਸ ਦੀ ਵੀਡੀਓ ਸੁਖ ਸੰਘੇੜਾ ਵਲੋਂ ਬਣਾਈ ਗਈ ਹੈ। ਯੂਟਿਊਬ 'ਤੇ ਗੀਤ ਬੰਟੀ ਬੈਂਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮੀਡੀਆ ਪਾਰਟਨਰ 'ਜਗ ਬਾਣੀ' ਹੈ ਤੇ ਡਿਸਟ੍ਰੀਬਿਊਟਰ ਪਾਰਟਨਰ ਵੀਨਸ ਹੈ।

ਦੱਸਣਯੋਗ ਹੈ ਕਿ ਬੰਟੀ ਬੈਂਸ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ। ਇਸੇ ਸਾਲ ਬੰਟੀ ਬੈਂਸ ਵਲੋਂ ਲਿਖਿਆ 'ਤੀਜੇ ਵੀਕ' ਗੀਤ ਸੁਪਰਹਿੱਟ ਰਿਹਾ ਹੈ। 'ਤੀਜੇ ਵੀਕ' ਗੀਤ ਨੂੰ ਜੋਰਡਨ ਸੰਧੂ ਨੇ ਆਵਾਜ਼ ਦਿੱਤੀ, ਜਿਸ ਨੂੰ ਯੂਟਿਊਬ 'ਤੇ ਹੁਣ ਤਕ 53 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


Tags: Haan Karde Yaad Bhullar Sukh Sanghera Bunty Bains

Edited By

Rahul Singh

Rahul Singh is News Editor at Jagbani.