FacebookTwitterg+Mail

ਅਰਜੁਨ ਦੀ 'ਰੀਅਲ ਲਾਈਫ ਗਰਲਫਰੈਂਡ' ਬਣੇ ਰਣਵੀਰ ਸਿੰਘ (ਵੀਡੀਓ)

half girlfriend
15 May, 2017 04:21:18 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਹਾਫ ਗਰਲਫਰੈਂਡ' ਕਰਕੇ ਕਾਫੀ ਸੁਰਖੀਆਂ 'ਚ ਰਹਿ ਰਹੇ ਹਨ। ਇਸ ਫਿਲਮ 'ਚ ਅਰਜੁਨ ਨਾਲ ਸ਼ਰਧਾ ਕਪੂਰ ਅਹਿਮ ਕਿਰਦਾਰ 'ਚ ਨਜ਼ਰ ਆ ਰਹੀ ਹੈ। ਇਨ੍ਹੀਂ ਦਿਨੀਂ ਦੋਵੇਂ ਹੀ ਆਪਣੀ ਫਿਲਮ ਦੀ ਪਮੋਸ਼ਨ ਕਰਨ ਲੱਗੇ ਹੋਏ ਹਨ। ਹਾਲ ਹੀ 'ਚ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਅਰਜੁਨ ਰਣਵੀਰ ਸਿੰਘ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦਰਸਅਲ ਇਸ ਵੀਡੀਓ 'ਚ ਅਰਜੁਨ ਕਹਿ ਰਹੇ ਸਨ ਕਿ ਕੋ-ਸਟਾਰ ਨਾਲ ਥੋੜਾ ਜ਼ਿਆਦਾ ਪਰ ਲਵਰ ਨਾਲ ਥੋੜਾ ਘੱਟ। ਇੰਨੇ 'ਚ ਹੀ ਕੈਮਰਾ ਸ਼ਰਧਾ ਵੱਲ ਘੁੰਮ ਜਾਂਦਾ ਹੈ ਪਰ ਅਰਜੁਨ ਕੈਮਰਾ ਮੈਨ ਨੂੰ ਥੋੜਾ ਜਿਹਾ ਕੈਮਰਾ ਹੋਰ ਮੁਵ ਕਰਨ ਨੂੰ ਕਹਿੰਦੇ ਹਨ ਤਾਂ ਰਣਵੀਰ ਨਜ਼ਰ ਆਉਂਦੇ ਹਨ। ਰਣਵੀਰ ਕੈਮਰਾ ਵੱਲ ਦੇਖਦੇ ਹੋਏ ਮਜ਼ਾਕਿਆ ਅੰਦਾਜ਼ 'ਚ ਕਹਿੰਦੇ ਹਨ ਕਿ ਹਾਂ ਮੈਂ ਹੁ ਅਰਜੁਨ ਦੀ ਰੀਅਲ ਲਾਈਫ ਹਾਫ ਗਰਲਫਰੈਂਡ। ਇੰਨਾ ਹੀ ਨਹੀਂ ਰਣਵੀਰ, ਸ਼ਰਧਾ ਨੂੰ ਕਹਿੰਦੇ ਹਨ ਕਿ ਕਲਮੂਹੀ ਚਲੀ ਜਾ।

Click here to see this video twitter.com/arjunk26/status/863990146173091842

ਜ਼ਿਕਰਯੋਗ ਹੈ ਕਿ ਮੋਹਿਤ ਸੂਰੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਹਾਫ ਗਰਲਫਰੈਂਡ' ਜਲਦ ਹੀ ਸਿਨੇਮਾਘਰਾ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਇਸ ਫਿਲਮ ਦੇ ਗੀਤ 'ਫਿਰ ਭੀ ਤੁਮਕੋ ਚਾਹੁੰਗਾ' ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਮਿਲ ਰਿਹਾ ਹੈ। ਇਹ ਫਿਲਮ ਸਿਨੇਮਾਘਰਾਂ 'ਚ 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Arjun Kapoor Half Girlfriend Ranveer Singh Shraddha Kapoor ਅਰਜੁਨ ਕਪੂਰ ਹਾਫ ਗਰਲਫਰੈਂਡ ਰਣਵੀਰ ਸਿੰਘ