ਮੁੰਬਈ— ਫਿਲਮ 'ਹਾਫ ਗਲਰਫਰੈਂਡ' ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਸ਼ੁੱਕਰਵਾਰ ਨੂੰ ਏਕਤਾ ਕਪੂਰ ਨੇ ਸਕਸੈੱਸ ਪਾਰਟੀ ਦਾ ਆਯੋਜਨ ਕੀਤਾ। ਇਸ ਦੌਰਾਨ ਫਿਲਮ ਦੇ ਮੁੱਖ ਕਲਾਕਾਰਾਂ ਅਰਜੁਨ ਕਪੂਰ ਤੇ ਸ਼ਰਧਾ ਕਪੂਰ ਨੂੰ ਛੱਡ ਕੇ ਜ਼ਿਆਦਾਤਰ ਟੀ. ਵੀ. ਸਿਤਾਰਿਆਂ ਨੇ ਹੀ ਸ਼ਿਰਕਤ ਕੀਤੀ। ਪਾਰਟੀ 'ਚ ਮੌਨੀ ਰਾਏ, ਅਦਾ ਖਾਨ, ਅਨੀਤਾ ਹਸਨੰਦਾਨੀ ਪਤੀ ਰੋਹਿਤ ਰੈੱਡੀ ਨਾਲ, ਰੋਨਿਤ ਰਾਏ ਪਤਨੀ ਨੀਲਿਮਾ ਨਾਲ, ਕਰਨ ਪਟੇਲ ਪਤਨੀ ਅੰਕਿਤਾ ਭਾਰਗਵ ਨਾਲ, ਦਿਵਿਆਂਕਾ ਤ੍ਰਿਪਾਠੀ ਪਤੀ ਵਿਵੇਕ ਦਾਹੀਆ ਨਾਲ ਤੇ ਮੋਨਾ ਸਿੰਘ ਸਮੇਤ ਕਈ ਟੀ. ਵੀ. ਸਿਤਾਰੇ ਗਰੀਨ ਕਾਰਪੇਟ 'ਤੇ ਦਿਖਾਈ ਦਿੱਤੇ।
ਡਾਇਰੈਕਟਰ ਮੋਹਿਤ ਸੂਰੀ ਦੀ ਪਤਨੀ ਤੇ ਅਭਿਨੇਤਰੀ ਉਦਿਤਾ ਗੋਸਵਾਮੀ ਬੇਟੀ ਦੇਵੀ ਨਾਲ ਪਾਰਟੀ 'ਚ ਨਜ਼ਰ ਆਈ। ਇਸ ਤੋਂ ਇਲਾਵਾ ਪ੍ਰੋਡਿਊਸਰ ਏਕਤਾ ਕਪੂਰ ਦੇ ਭਰਾ ਤੇ ਅਭਿਨੇਤਾ ਤੁਸ਼ਾਰ ਕਪੂਰ, ਅਭਿਨੇਤਰੀ ਪ੍ਰੀਤੀ ਝਾਂਗਿਆਨੀ ਪਤੀ ਪ੍ਰਵੀਨ ਡਾਬਸ, ਅਭਿਨੇਤਾ ਰਾਜਕੁਮਾਰ ਰਾਓ, ਪ੍ਰੋਡਿਊਸਰ ਕਰਨ ਜੌਹਰ ਤੇ ਅਭਿਨੇਤਰੀ ਸ਼ਮਿਤਾ ਸ਼ੈੱਟੀ ਪਾਰਟੀ 'ਚ ਸ਼ਾਮਲ ਹੋਏ।