FacebookTwitterg+Mail

ਬਾਕਸ ਆਫਿਸ 'ਤੇ 'ਹਾਫ ਗਰਲਫ੍ਰੈਂਡ' ਨੂੰ ਟੱਕਰ ਦੇਵੇਗਾ 'ਜੱਟੂ ਇੰਜੀਨੀਅਰ'

half girlfriend to clash with msg s jattu engineer
13 May, 2017 03:54:59 PM
ਮੁੰਬਈ— ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਨੂੰ ਫਿਲਮੀ ਨਾਂ ਮੈਸੇਂਜਰ ਆਫ ਗਾਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਜਲਦ ਉਹ ਆਉਣ ਵਾਲੀ ਫਿਲਮ 'ਜੱਟੂ ਇੰਜੀਨੀਅਰ' ਨਾਲ ਦਰਸ਼ਕਾਂ 'ਚ ਦਸਤਕ ਦੇਣਗੇ। ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਅਭਿਨੇਤਰੀ ਸ਼ਰਧਾ ਕਪੂਰ ਦੀ ਆਉਣ ਵਾਲੀ ਫਿਲਮ 'ਹਾਫ ਗਰਲਫ੍ਰੈਂਡ' ਵੀ ਉਸੇ ਦਿਨ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਰਾਮ ਰਹੀਮ ਦੀ 'ਜੱਟੂ ਇੰਜੀਨੀਅਰ' ਅਤੇ ਅਰਜੁਨ ਕਪੂਰ ਦੀ 'ਹਾਫ ਗਰਲਫ੍ਰੈਂਡ' ਇੱਕੋਂ ਦਿਨ ਯਾਨਿ 19 ਮਈ ਨੂੰ ਰਿਲੀਜ਼ ਹੋਣਗੀਆਂ।
ਰਾਮ ਰਹੀਮ ਦੀ ਇਹ ਫਿਲਮ ਇੱਕ ਕਾਮੇਡੀ ਡਰਾਮਾ ਫਿਲਮ ਹੈ। ਇਸ ਫਿਲਮ 'ਚ ਰਾਮ ਰਹੀਮ ਵੱਖਰੇ ਅੰਦਾਜ਼ 'ਚ ਨਜ਼ਰ ਆਉਣਗੇ। ਇਸ ਫਿਲਮ ਦੀ ਕਹਾਣੀ ਪੰਜਾਬ ਜਾਂ ਹਰਿਆਣੇ ਦੇ ਆਲੇ-ਦੁਆਲੇ ਦੇ ਇੱਕ ਕਾਲਪਨਿਕ ਪਿੰਡ 'ਤੇ ਆਧਾਰਿਤ ਹੈ, ਜਿਥੇ ਗੰਦਗੀ ਅਤੇ ਨਸ਼ਾਖੋਰੀ ਵਰਗੀਆਂ ਸਮੱਸਿਆਵਾਂ ਹਨ। ਰਾਮ ਰਹੀਮ ਇਸ ਫਿਲਮ 'ਚ ਦੋਹਰੇ ਕਿਰਦਾਰ 'ਚ ਹਨ ਅਤੇ ਜਿਥੇ ਇੱਕ ਪਾਸੇ ਉਹ ਇੱਕ ਸਕੂਲ ਦੇ ਹੈੱਡਮਾਸਟਰ (ਸ਼ਕਤੀ ਸਿੰਘ ਸਿਸੌਦੀਆ) ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਦੂਜੇ ਪਾਸੇ ਇੱਕ ਸਿੱਖ ਨੌਜਵਾਨ ਦਾ ਕਿਰਦਾਰ ਵੀ ਨਿਭਾਅ ਰਹੇ ਹਨ। ਇਸ ਫਿਲਮ 'ਚ ਰਾਮ ਰਹੀਮ ਕਿਸੇ ਬਾਬੇ ਵਾਂਗ ਨਹੀਂ ਸਗੋਂ ਇੱਕ ਫਿਲਮ ਦੇ ਕਿਰਦਾਰ ਦੀ ਤਰ੍ਹਾਂ ਪਹਿਲੀ ਵਾਰ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ 'ਹਾਫ ਗਰਲਫ੍ਰੈਂਡ' ਅਤੇ 'ਜੱਟੂ ਇੰਜੀਨੀਅਰ' 19 ਮਈ ਤੋਂ ਸਿਨੇਮਾਘਰਾਂ 'ਚ ਕੁਲੈਕਸ਼ਨ ਲਈ ਭਿੜਦੀਆਂ ਨਜ਼ਰ ਆਉਣਗੀਆਂ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਨ੍ਹਾਂ ਦੋਵਾਂ ਫਿਲਮਾਂ 'ਚੋਂ ਕਿਹੜੀ ਫਿਲਮ ਕਿਸ ਨੂੰ ਟੱਕਰ ਦੇਵੇਗੀ।

Tags: Gurmeet Ram Rahim SinghJattu EngineerArjun KapoorHalf GirlfriendShraddha Kapoorਰਾਮ ਰਹੀਮ ਸਿੰਘਹਾਫ ਗਰਲਫ੍ਰੈਂਡਜੱਟੂ ਇੰਜੀਨੀਅਰ