FacebookTwitterg+Mail

Watch: ਮਜ਼ੇਦਾਰ ਹੈ ਆਮਿਰ ਦੀ 'ਦੰਗਲ' ਦਾ ਗੀਤ 'ਬਾਪੂ ਸਹਿਤ ਕੇ ਲਈ ਤੂੰ ਤੋਂ ਹਾਨੀਕਾਰਕ ਹੈ'

12 November, 2016 02:26:06 PM
ਮੁੰਬਈ- ਬਾਲੀਵੁੱਡ ਦੇ ਮਿਸਟਰ ਪਰਫੇਕਸ਼ਨਿਸਟ ਆਮਿਰ ਖਾਨ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਦੰਗਲ' ਦਾ ਪਹਿਲਾ ਗੀਤ 'ਹਾਨੀਕਾਰਕ ਬਾਪੂ' ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਆਮਿਰ ਨੇ ਪਹਿਲੇ ਹੀ ਇਕ ਵੀਡੀਓ ਸ਼ੇਅਰ ਕਰਦੇ ਹੋਏ ਦਿੱਤੀ ਸੀ। ਆਮਿਰ ਨੇ ਕਿਹਾ ਸੀ,'ਹਾਨੀਕਾਰਕ ਬਾਪੂ ਉਨ੍ਹਾਂ ਸਾਰੇ ਬੱਚਿਆਂ ਲਈ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪਾਪਾ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹਨ। ਇਹ ਗੀਤ ਆਮਿਰ ਖਾਨ ਨੇ ਟਵਿੱਟਰ ਪੇਜ਼ 'ਤੇ ਸ਼ੇਅਰ ਕੀਤਾ ਹੈ।
ਇਸ ਗੀਤ ਦੇ ਬੋਲ ਅਮਿਤਾਭ ਭਟਾਚਾਰਿਆ ਨੇ ਲਿਖੇ ਹਨ ਅਤੇ ਮਿਊਂਜ਼ਿਕ ਪ੍ਰੀਤਮ ਨੇ ਦਿੱਤਾ ਹੈ। ਰਿਲੀਜ਼ ਤੋਂ ਪਹਿਲੇ UTV Motion Pictures ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਪਿਤਾ ਵਲੋਂ ਬੱਚਿਆਂ ਨੂੰ ਝਿੜਕਣ ਦੀਆਂ ਝਲਕੀਆਂ ਦਿਖਾਈਆਂ ਗਈਆਂ ਹਨ। ਗੀਤ ਦੇ ਬੋਲ 'ਬਾਪੂ ਤੂੰ ਸਿਹਤ ਕੇ ਲਈ ਹਾਨੀਕਾਰਕ ਹੈ' ਵੀ ਕਾਫੀ ਮਜ਼ੇਦਾਰ ਲੱਗ ਰਹੇ ਹਨ।
ਪਹਿਲਵਾਨ ਬਣਨ ਦੇ ਬਾਅਦ ਪਿਤਾ ਤੋਂ ਟ੍ਰੈਨਿੰਗ ਲੈ ਰਹੀ ਦੋਵੇਂ ਲੜਕੀਆਂ ਨੇ ਆਪਣੇ ਸਖਤ ਮਿਜ਼ਾਜ ਵਾਲੇ ਪਿਤਾ ਲਈ ਇਹ ਗੀਤ ਗਾਇਆ ਹੈ। ਫਿਲਮ ਦੇ ਇਸ ਗੀਤ ਨੂੰ ਜ਼ਾਇਰਾ ਵਸੀਮ ਅਤੇ ਸੁਹਾਨਾ ਭਟਨਾਗਰ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਦੇ ਲਾਚਿੰਗ ਈਵੇਂਟ 'ਚ ਆਮਿਰ ਖਾਨ ਫਿਲਮ 'ਚ ਉਨ੍ਹਾਂ ਦੀਆਂ ਬੇਟੀਆਂ ਬਣੀਆਂ ਗੀਤਾ ਫੋਗਟ (ਜਾਇਰਾ ਵਸੀਮ) ਅਤੇ ਬਬੀਤਾ ਕੁਮਾਰੀ ( ਸੁਹਾਨੀ ਭਟਨਾਗਰ) ਨੂੰ ਲਾਂਚ ਕਰਨਗੇ।

Tags: ਦੰਗਲ ਆਮਿਰ ਖਾਨ ਹਾਨੀਕਾਰਕ ਬਾਪੂ Dangal Aamir Khan hanikarak Bapu songs Geeta phogat Babita Kumariਗੀਤ ਗੀਤਾ ਫੋਗਟ ਬਬੀਤਾ ਕੁਮਾਰੀ

About The Author

Anuradha Sharma

Anuradha Sharma is News Editor at Jagbani.