FacebookTwitterg+Mail

8ਵੇਂ ਘਾਗੋਂ ਰੋੜਾਂ ਵਾਲੀ ਜੋੜ ਮੇਲੇ 'ਤੇ ਵੱਖ-ਵੱਖ ਪੰਜਾਬੀ ਗਾਇਕਾਂ ਨੇ ਲਾਈਆਂ ਰੌਣਕਾਂ

    1/2
05 May, 2017 09:07:59 AM
ਜਲੰਧਰ— ਗੜ੍ਹਸ਼ੰਕਰ ਨਜ਼ਦੀਕ ਪੈਂਦੇ ਪਿੰਡ ਘਾਗੋਂ ਰੋੜਾਂ ਵਾਲੀ ਵਿਖੇ ਮਸਤ ਸੁੱਖਾ ਜੀ ਦੀ ਅਗਵਾਈ 'ਚ ਕਰਵਾਏ ਗਏ ਸਾਲਾਨਾ 8ਵੇਂ ਜੋੜ ਮੇਲੇ 'ਤੇ ਵੱਖ-ਵੱਖ ਕਲਾਕਾਰਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਮੌਕੇ ਹੰਸ ਰਾਜ ਹੰਸ ਵਲੋਂ 'ਪੁੱਤ ਵੰਡਾਉਣ ਜ਼ਮੀਨਾਂ', 'ਪਿਆਰ ਭਰੇ ਖਤ ਤੇਰੇ', ਕੰਠ ਕਲੇਰ ਨੇ 'ਇਕ ਮੇਰਾ ਦਿਲ', 'ਸਵੈਟਰ', 'ਸਵਾਲ', 'ਦਿਲ ਦੀ ਗੱਲ', ਕਨਵਰ ਗਰੇਵਾਲ ਨੇ 'ਅੱਲ੍ਹਾ ਹੂ', 'ਬਾਣੀ ਤੇ ਬਾਣਾ' ਅਤੇ ਲੋਪੋਕੇ ਭਰਾਵਾਂ ਵਲੋਂ 'ਤਸਵੀਰਾਂ' ਅਤੇ 'ਕਾਵਾਂ ਦੇ ਕਦੇ ਆਖੇ ਢੱਗੇ ਮਰਦੇ ਹੁੰਦੇ ਨੀ' ਤੋਂ ਇਲਾਵਾ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਸੰਗਤਾਂ 'ਤੇ ਸੰਗੀਤ ਦਾ ਮੀਂਹ ਵਰ੍ਹਾ ਦਿੱਤਾ। ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Tags: Hans Raj HansKanth KalerKanwar Grewalਹੰਸ ਰਾਜ ਹੰਸਕੰਠ ਕਲੇਰਕਨਵਰ ਗਰੇਵਾਲ