FacebookTwitterg+Mail

ਹੰਸ ਪਿਓ-ਪੁੱਤ ਦੀ ਜ਼ਬਰਦਸਤ ਜੁਗਲਬੰਦੀ ਦੀ ਵੀਡੀਓ ਹੋਈ ਵਾਇਰਲ

hans raj hans and navraj hans jugalbandi
23 February, 2019 02:25:26 PM

ਜਲੰਧਰ (ਬਿਊਰੋ) : ਯੁਵਰਾਜ ਹੰਸ ਬੀਤੇ ਦਿਨੀਂ ਪ੍ਰੇਮਿਕਾ ਮਾਨਸੀ ਸ਼ਰਮਾ ਨਾਲ ਵਿਆਹ ਦੇ ਬੰਧਨ 'ਚ ਬੱਝੇ। ਵਿਆਹ ਤੋਂ ਬਾਅਦ ਮਹਿਮਾਨਾਂ ਲਈ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ। ਇਸ ਰਿਸੈਪਸ਼ਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਯੁਵਰਾਜ ਹੰਸ ਦੇ ਪਿਤਾ ਹੰਸ ਰਾਜ ਹੰਸ ਤੇ ਵੱਡਾ ਭਰਾ ਨਵਰਾਜ ਹੰਸ ਖੂਬ ਰੌਣਕਾਂ ਲਗਾ ਰਹੇ ਹਨ। ਇਸ ਵੀਡੀਓ 'ਚ ਹੰਸ ਰਾਜ ਹੰਸ ਤੇ ਨਵਰਾਜ ਹੰਸ 'ਤੇਰੇ ਸਹਿਰੇ ਨੂੰ ਸਜਾਇਆ ਲਾ ਕੇ ਫੁੱਲ-ਕਲੀਆ' ਗੀਤ ਗਾ ਰਹੇ ਹਨ। ਇਹ ਵੀਡੀਓ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕੀਤੀ ਹੈ, ਜੋ ਕਾਫੀ ਵਾਇਰਲ ਵੀ ਹੋ ਰਹੀ ਹੈ।

 

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਿਆਹ ਦੀ ਰਿਸੈਪਸ਼ਨ 'ਚ ਕਈ ਪੰਜਾਬੀ ਸਿਤਾਰੇ ਵੀ ਨਜ਼ਰ ਆਏ। ਇਸ ਦੌਰਾਨ ਗਗਨ ਕੋਕਰੀ, ਬੀਨੂੰ ਢਿੱਲੋਂ, ਹਰੀਸ਼ ਵਰਮਾ ਤੇ ਮਾਸਟਰ ਸਲੀਮ ਆਪਣੇ ਪਿਤਾ ਪੂਰਨ ਸ਼ਾਹ ਕੋਟੀ ਨਾਲ ਰਿਸੈਪਸ਼ਨ 'ਚ ਪਹੁੰਚੇ। ਰਿਸੈਪਸ਼ਨ 'ਚ ਕਈ ਸੂਫੀ ਗਾਇਕ ਵੀ ਪਹੁੰਚੇ ਸਨ, ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ।


Tags: Hans Raj Hans Yuvraj Hans Mansi Sharma Punjabi Film Stars Jugalbandi Video Navraj Hans Pollywood Punjabi News ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.