ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਹੰਸਲ ਮਹਿਤਾ 49 ਸਾਲ ਦੇ ਹੋ ਗਏ ਹਨ। ਹਾਲ ਹੀ 'ਚ ਹੰਸਲ ਨੇ ਆਪਣੇ ਜਨਮਦਿਨ ਦੀ ਪਾਰਟੀ ਆਯੋਜਿਤ ਕੀਤੀ ਹੋਈ ਸੀ। ਜਿਸ 'ਚ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਖਾਸ ਤੌਰ 'ਤੇ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੀ ਹੋਈ ਸੀ। ਇਸ ਮੌਕੇ ਸੰਜ਼ੀਦਾ ਸ਼ੇਖ, ਆਮਿਰ ਅਲੀ, ਮਨੋਜ ਵਾਜਪਾਈ, ਆਨੰਦ ਐੱਲ ਰਾਏ ਵੀ ਜਨਮਦਿਨ ਪਾਰਟੀ 'ਚ ਨਜ਼ਰ ਆਏ ਸਨ।
ਜ਼ਿਕਰਯੋਗ ਹੈ ਕਿ ਕੰਗਣਾ ਜਲਦ ਹੀ ਹੰਸਲ ਮਹਿਤਾ ਦੀ ਆਉਣ ਵਾਲੀ ਫਿਲਮ 'ਸਿਰਮਨ' 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਵੇਗੀ। ਇਸ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਰਾਜ ਕੁਮਾਰ ਰਾਓ ਹੰਸਲ ਮਹਿਤਾ ਦੀ ਵੈਬ ਸੀਰੀਜ਼ 'ਚ ਸੁਭਾਸ਼ ਚੰਦਰ ਬੌਸ ਦੇ ਕਿਰਦਾਰ 'ਚ ਨਜ਼ਰ ਆਉਣਗੇ।