FacebookTwitterg+Mail

ਪਰਿਵਾਰਕ ਸਾਂਝ ਨੂੰ ਦਿਖਾਉਂਦੈ ਹੈਪੀ ਬੋਪਾਰਾਏ ਦਾ ਗੀਤ 'ਚਾਚੇ ਤਾਏ' (ਵੀਡੀਓ)

hapee boparai new song chache taaye
05 April, 2019 01:28:18 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਹੈਪੀ ਬੋਪਾਰਾਏ ਦਾ ਨਵਾਂ ਗੀਤ 'ਚਾਚੇ ਤਾਏ' ਰਿਲੀਜ਼ ਹੋ ਚੁੱਕਾ ਹੈ। ਦੱਸ ਦਈਏ ਕਿ ਹੈਪੀ ਬੋਪਾਰਾਏ ਦੇ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ, ''ਲੋੜ ਪੈਣ ਤੇ ਆਪਣੇ ਹੀ ਨਾਲ ਖੜ੍ਹਦੇ ਨੇ ਭਾਵੇਂ ਕਿੰਨੇ ਵੀ ਗੁੱਸੇ ਗਿਲੇ ਹੋਣ...''। ਹੈਪੀ ਬੋਪਾਰਾਏ ਦੇ ਇਸ ਗੀਤ 'ਚ ਪਰਿਵਾਰਕ ਸਾਂਝ ਤੇ ਪੰਜਾਬੀਆਂ ਦੇ ਆਪਸੀ ਪਿਆਰ ਨੂੰ ਦਰਸਾਇਆ ਗਿਆ ਹੈ।


ਦੱਸ ਦਈਏ ਕਿ ਹੈਪੀ ਬੋਪਾਰਾਏ ਦੇ ਗੀਤ 'ਚਾਚੇ ਤਾਏ' ਦੇ ਬੋਲ ਕਾਬਲ ਸਰੂਪਵਾਲੀ ਵਲੋਂ ਲਿਖੇ ਗਏ ਅਤੇ ਗੀਤ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਹੈਪੀ ਬੋਪਾਰਾਏ ਦੇ ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 
 


Tags: Chache TaayeHapee Boparaikabal SaroopwaliVikram CamLaddi GillJagdeep Singh DeolGurdeep RaiGary DeolPunjabi Singer

Edited By

Sunita

Sunita is News Editor at Jagbani.