FacebookTwitterg+Mail

ਹੈਪੀ ਬੋਪਾਰਾਏ ਦਾ ਨਵਾਂ ਗੀਤ 'ਰਿਲੇਸ਼ਨਸ਼ਿਪ' ਹੋਇਆ ਰਿਲੀਜ਼ (ਵੀਡੀਓ)

hapee boparai new song relationship out now
11 December, 2019 02:15:56 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਹੈਪੀ ਬੋਪਾਰਾਏ ਦਾ ਨਵਾਂ ਗੀਤ 'ਰਿਲੇਸ਼ਨਸ਼ਿਪ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਹੈਪੀ ਬੋਪਾਰਾਏ ਨੇ ਆਪਣੀ ਮਿੱਠੜੀ ਤੇ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਦਾ ਦਮਦਾਰ ਮਿਊਜ਼ਿਕ ਸਿਲਵਰ ਕੋਇਨ ਵਲੋਂ ਤਿਆਰ ਕੀਤਾ ਗਿਆ ਹੈ। ਦੱਸ ਦਈਏ ਕਿ 'ਰਿਲੇਸ਼ਨਸ਼ਿਪ' ਗੀਤ ਦੇ ਬੋਲ ਦਲਜੀਤ ਚਿੱਟੀ ਵਲੋਂ ਲਿਖੇ ਗਏ ਹਨ, ਜਿਸ ਨੂੰ ਪੁਨੀਤ ਐੱਸ ਬੇਦੀ ਤੇ ਮੋਹਿਤ ਮਿੱਢਾ ਨੇ ਡਾਇਰੈਕਟ ਕੀਤਾ ਹੈ। ਹੈਪੀ ਬੋਪਾਰਾਏ ਦੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਹੈਪੀ ਬੋਪਾਰਾਏ ਨੇ ਆਪਣੇ ਇਸ ਗੀਤ 'ਚ ਪਿਆਰ ਦੇ ਦਰਦ ਨੂੰ ਬੇਹੱਦ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਹੈਪੀ ਬੋਪਾਰਾਏ 'ਜੱਟ ਕੌਮ', 'ਰੁਸੀ ਤੇਰੀ ਨਾਲ', 'ਮੰਗਲ ਗ੍ਰਹਿ', 'ਟੈਂਕ' ਅਤੇ 'ਚਾਚੇ ਤਾਏ' ਵਰਗੇ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਹੈਪੀ ਬੋਪਾਰਾਏ ਦਾ ਗੀਤ 'ਚਾਚੇ ਤਾਏ' ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਗੀਤ 'ਚ ਹੈਪੀ ਬੋਪਾਰਾਏ ਨੇ ਪਰਿਵਾਰਿਕ ਸਾਂਝ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਦਿਖਾਇਆ ਸੀ।


Tags: Hapee BoparaiRelationshipSilver CoinMohit MiddhaDiljti ChittiGurdeep RaiPuneet S BediPunjabi Singer

Edited By

Sunita

Sunita is News Editor at Jagbani.