ਮੁੰਬਈ(ਬਿਊਰੋ)— ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ 'ਹੈਪੀ ਭਾਗ ਜਾਏਗੀ ਰਿਟਰਨਸ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਸੋਨਾਕਸ਼ੀ ਇਕ ਪ੍ਰਮੋਸ਼ਨ ਈਵੈਂਟ 'ਚ ਪਹੁੰਚੀ ਕਾਫੀ ਸਟਾਈਲਿਸ਼ ਲੁੱਕ 'ਚ ਪਹੁੰਚੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਉਸ ਨੇ ਬਲਿਊ ਪ੍ਰਿਟਿੰਡ ਫਰੰਟ ਨੋਟ ਕ੍ਰਾਪ ਟਾਪ ਪਾਇਆ ਤੇ ਉਸ ਨਾਲ ਮੈਚਿੰਗ ਵਾਈਡ ਲੈਂਗਡ ਪੈਂਟ ਪਾਈ ਸੀ। ਇਸ ਨਾਲ ਉਸ ਨੇ ਸਿਲਵਰ ਰੰਗ ਦੀ ਪੰਜਾਬੀ ਜੁੱਤੀ ਨਾਲ ਆਪਣੇ ਲੁੱਕ ਕੰਪਲੀਟ ਕੀਤਾ।
ਦੱਸਣਯੋਗ ਹੈ ਕਿ ਸਾਲ 2016 'ਚ ਰਿਲੀਜ਼ ਹੋਈ ਫਿਲਮ 'ਹੈਪੀ ਭਾਗ ਜਾਏਗੀ' ਦਾ ਸੀਕਵਲ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਹੁਣ ਇਸ ਫਿਲਮ 'ਚ ਸੋਨਾਕਸ਼ੀ ਸਿਨਹਾ ਹੀ ਨਜ਼ਰ ਆਵੇਗੀ।ਫਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਟਰੇਲਰ 'ਚ ਸੋਨਾਕਸ਼ੀ, ਡਾਇਨਾ, ਜਿੰਮੀ ਸ਼ੇਰਗਿੱਲ ਅਤੇ ਜੱਸੀ ਗੱਲ ਦੀ ਜ਼ਬਰਦਸਤ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਜੱਸੀ ਗਿੱਲ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਿਹਾ ਹੈ।
ਇਸ ਤੋਂ ਇਲਾਵਾ ਜਿੰਮੀ ਸ਼ੇਰਗਿੱਲ ਦੀ ਫਿਲਮ 'ਸਾਹਿਬ ਬੀਵੀ ਔਰ ਗੈਂਗਸਟਰ 3' ਨਾਲ ਪਰਦੇ 'ਤੇ ਵਾਪਸੀ ਕਰ ਰਹੇ ਹਨ। ਇਹ ਫਿਲਮ 24 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।