FacebookTwitterg+Mail

B'Day Spl : ਅੰਜੂ ਮਹੇਂਦਰੂ ਦੇ ਹੁਸਨ 'ਤੇ ਜਾਨ ਛਿੜਕਦੇ ਸਨ ਬਾਲੀਵੁੱਡ ਐਕਟਰ, ਜਾਣੋ ਖਾਸ ਕਿੱਸੇ

happy birthday anju mahendru
11 January, 2020 12:45:31 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਤੇ ਟੀ. ਵੀ. ਦੀ ਮੰਨੀ-ਪ੍ਰਮੰਨੀ ਅਦਾਕਾਰਾ ਮਾਡਲ ਤੇ ਫੈਸ਼ਨ ਡਿਜ਼ਾਈਨਰ ਰਹੀ ਅੰਜੂ ਮਹੇਂਦਰੂ ਦਾ ਜਨਮ 11 ਜਨਵਰੀ, 1946 ਨੂੰ ਹੋਇਆ ਸੀ। ਅੰਜੂ ਅੱਜ 74 ਸਾਲਾਂ ਦੀ ਹੋ ਚੁੱਕੀ ਹੈ। ਇਕ ਸਮਾਂ ਅਜਿਹਾ ਸੀ ਜਦੋਂ ਉਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਇੰਡਸਟਰੀ 'ਚ ਹੁੰਦੇ ਸਨ ਤੇ ਲੋਕ ਉਨ੍ਹਾਂ ਦੇ ਹੁਸਨ ਦੇ ਦੀਵਾਨੇ ਸਨ। ਫੈਨਜ਼ ਹੀ ਨਹੀਂ ਸਗੋਂ ਬਾਲੀਵੁੱਡ ਦੇ ਕਈ ਅਦਾਕਾਰ ਵੀ ਉਨ੍ਹਾਂ 'ਤੇ ਜਾਨ ਛਿੜਕਦੇ ਸਨ। ਇਨ੍ਹਾਂ 'ਚੋਂ ਹੀ ਇਕ ਸਨ ਬਾਲੀਵੁੱਡ ਦੇ ਸੁਪਰਸਟਾਰ ਰਾਜੇਸ਼ ਖੰਨਾ। ਅੰਜੂ ਮਹੇਂਦਰੂ ਹਮੇਸ਼ਾ ਹੀ ਰਾਜੇਸ਼ ਖੰਨਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹੀ।
Image result for /bollywood-happy-birthday-anju-mahendru-unknown-facts-about-anju-mahendru-and-rajesh-khanna-personal-and-professional-life
13 ਸਾਲ ਦੀ ਉਮਰ 'ਚ ਕੀਤੀ ਮਾਡਲਿੰਗ ਸ਼ੁਰੂ
ਅੰਜੂ ਮਹੇਂਦਰੂ ਨੇ 13 ਸਾਲ ਦੀ ਉਮਰ 'ਚ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਸਾਲ 1966 'ਚ ਫਿਮਲ 'ਉਸਕੀ ਕਹਾਣੀ' ਤੋਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 'ਜਵੈੱਲ ਥੀਫ, ਬੰਧਨ ਤੇ ਦਸਤਕ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਅੰਜੂ ਕਈ ਟੀਵੀ ਸੀਰੀਅਲ 'ਚ ਵੀ ਨਜ਼ਰ ਆਉਂਦੀ ਹੈ। ਅੰਜੂ, ਰਾਜੇਸ਼ ਖੰਨਾ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹੀ।
Image result for /bollywood-happy-birthday-anju-mahendru-unknown-facts-about-anju-mahendru-and-rajesh-khanna-personal-and-professional-life
7 ਸਾਲ ਨਾਲ ਰਹਿਣ ਤੋਂ ਬਾਅਦ ਹੋਏ ਵੱਖ
ਅਸਲ ਵਿਚ ਅੰਜੂ ਮਹੇਂਦਰੂ ਨੂੰ ਲੋਕ ਰਾਜੇਸ਼ ਖੰਨਾ ਦੀ ਪ੍ਰੇਮਿਕਾ ਦੇ ਤੌਰ 'ਤੇ ਜਾਣਦੇ ਹਨ। ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਸੁਪਰਸਟਾਰ ਰਾਜੇਸ਼ ਖੰਨਾ ਨਾਲ ਅਫੇਅਰ 7 ਸਾਲ ਤਕ ਚੱਲਿਆ ਸੀ। ਦੱਸ ਦੇਈਏ ਕਿ ਦੋਵੇਂ ਸਕੂਲ ਤੋਂ ਕਾਲਜ ਤਕ ਇਕੱਠੇ ਪੜ੍ਹੇ ਤੇ ਦੋਸਤ ਰਹੇ ਤੇ ਦੋਵਾਂ ਦੀ ਦੋਸਤੀ ਨੂੰ ਪਿਆਰ 'ਚ ਬਦਲਣ 'ਚ ਦੇਰ ਨਹੀਂ ਲੱਗੀ। ਇਸ ਤੋਂ ਬਾਅਦ ਦੋਵੇਂ ਲਿਵ-ਇਨ ਰਿਲੇਸ਼ਨ 'ਚ ਵੀ ਰਹੇ ਸਨ ਪਰ 7 ਸਾਲ ਬਾਅਦ ਦੋਵੇਂ ਅਲੱਗ ਹੋ ਗਏ।
Image result for /bollywood-happy-birthday-anju-mahendru-unknown-facts-about-anju-mahendru-and-rajesh-khanna-personal-and-professional-life
ਅੰਜੂ ਤੋਂ ਇਸ ਵਜ੍ਹਾ ਨਾਲ ਚਿੜ੍ਹ ਗਏ ਸਨ ਕਾਕਾ
ਰਾਜੇਸ਼ ਖੰਨਾ ਦੀ ਫਿਲਮ 'ਅਰਾਧਨਾ' ਸੁਪਰਹਿੱਟ ਰਹੀ। ਫਿਲਮ ਦੀ ਸਫਲਤਾ ਤੋਂ ਬਾਅਦ ਰਾਜੇਸ਼ ਖੰਨਾ ਰਾਤੋਂ-ਰਾਤ ਸੁਪਰਸਟਾਰ ਬਣ ਗਏ ਤੇ ਆਪਣੀ ਪਾਪੂਲੈਰਿਟੀ ਕਾਰਨ ਜ਼ਮੀਨ 'ਤੇ ਨਹੀਂ ਸਨ। ਉੱਥੇ ਹੀ ਅੰਜੂ ਵਾਰ-ਵਾਰ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਤੋਂ ਦੂਰ ਜਾਣ 'ਤੇ ਰੋਕਦੀ-ਟੋਕਦੀ ਰਹਿੰਦੀ ਸੀ।
Image result for Anju Mahendru
ਸੁਣਨ 'ਚ ਆਇਆ ਸੀ ਕਿ ਅੰਜੂ ਤੇ ਰਾਜੇਸ਼ ਖੰਨਾ ਵਿਚਕਾਰ ਕਈ ਸਾਰੀਆਂ ਗਲਤਫਹਿਮੀਆਂ ਨੇ ਜਗ੍ਹਾ ਲੈ ਲਈ ਸੀ। ਉੱਥੇ ਹੀ ਅੰਜੂ ਦਾ ਹਰ ਚੀਜ਼ ਲਈ ਵਾਰ-ਵਾਰ ਟੋਕਣਾ ਰਾਜੇਸ਼ ਖੰਨਾ ਨੂੰ ਚੰਗਾ ਨਹੀਂ ਲੱਗਦਾ ਸੀ। ਰਾਜੇਸ਼ ਅੰਜੂ ਤੋਂ ਬੁਰੀ ਤਰ੍ਹਾਂ ਚਿੜ੍ਹ ਗਏ ਤੇ ਉਨ੍ਹਾਂ ਦਾ ਕਰੀਅਰ ਖਤਮ ਕਰਨ 'ਤੇ ਉਤਰ ਆਏ।
Image result for /bollywood-happy-birthday-anju-mahendru-unknown-facts-about-anju-mahendru-and-rajesh-khanna-personal-and-professional-life
ਗੁੱਸੇ 'ਚ ਕੀਤਾ ਸੀ ਐਲਾਨ
ਖਬਰਾਂ ਇੱਥੋਂ ਤਕ ਆਈਆਂ ਸਨ ਕਿ ਰਾਜੇਸ਼ ਨੇ ਅੰਜੂ ਨੂੰ ਕੰਮ ਨਾ ਮਿਲੇ, ਇਸ ਦੇ ਲਈ ਐਲਾਨ ਤਕ ਕਰਵਾ ਦਿੱਤਾ ਸੀ ਕਿ ਅੰਜੂ ਨੂੰ ਫਿਲਮ 'ਚ ਲੈਣ 'ਤੇ ਡਿਸਟ੍ਰੀਬਿਊਟਰਜ਼ ਤੇ ਪ੍ਰੋਡਿਊਸਰਜ਼ ਨੂੰ ਉਨ੍ਹਾਂ ਨੂੰ ਦੁੱਗਣੀ ਰਕਮ ਦੇਣੀ ਪਵੇਗੀ। ਉਸ ਤੋਂ ਬਾਅਦ ਅੰਜੂ ਮਹੇਂਦਰੂ ਨੂੰ ਕੰਮ ਮਿਲਣਾ ਬੰਦ ਹੋ ਗਿਆ ਤੇ ਉਹ ਕੰਮ ਲਈ ਭਟਕਣ ਲੱਗੀ। ਕਈ ਲੋਕ ਅਜਿਹਾ ਵੀ ਮੰਨਦੇ ਹਨ ਕਿ ਰਾਜੇਸ਼ ਖੰਨਾ ਨੇ ਡਿੰਪਲ ਕਪਾਡੀਆ ਲਈ ਅੰਜੂ ਮਹੇਂਦਰੂ ਨੂੰ ਛੱਡਿਆ ਸੀ ਪਰ ਅੱਜ ਤਕ ਇਸ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ।
Image result for /bollywood-happy-birthday-anju-mahendru-unknown-facts-about-anju-mahendru-and-rajesh-khanna-personal-and-professional-life

Tags: Happy BirthdayAnju MahendruRajesh KhannaKahiin To HogaEk Hazaaron Mein Meri Behna HaiYe Hai Mohabbatein

About The Author

sunita

sunita is content editor at Punjab Kesari