FacebookTwitterg+Mail

ਬੱਬਲ ਰਾਏ ਦਾ ਫਰਸ਼ ਤੋਂ ਅਰਸ਼ ਤੱਕ ਦਾ ਸਫਰ, ਜਾਣੋ ਕਿਵੇਂ ਬਣਿਆ ਫਿਲਮਾਂ 'ਚ ਆਉਣ ਦਾ ਸਬੱਬ

happy birthday babbal rai
03 March, 2020 01:28:50 PM

ਜਲੰਧਰ (ਬਿਊਰੋ) — ਪੰਜਾਬ ਦੇ ਸਮਰਾਲੇ ਤੋਂ ਆਸਟਰੇਲੀਆ ਤੇ ਫਿਰ ਪੰਜਾਬੀ ਮਿਊਜ਼ਿਕ ਜਗਤ ਤੱਕ ਸਫਰ ਤੈਅ ਕਰਨ ਵਾਲੇ ਨਾਮੀ ਗਾਇਕ ਬੱਬਲ ਰਾਏ ਅੱਜ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਬੱਬਲ ਦਾ ਜਨਮ 3 ਮਾਰਚ, 1985 'ਚ ਸਮਰਾਲਾ, ਲੁਧਿਆਣਾ ਜ਼ਿਲ੍ਹਾ, ਪੰਜਾਬ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਸਰਦਾਰ ਮਨਜੀਤ ਸਿੰਘ ਰਾਏ ਥੀਏਟਰ ਆਰਟਿਸਟ ਸਨ ਅਤੇ ਮਾਤਾ ਨਿਰਮਲਜੀਤ ਕੌਰ ਗ੍ਰਹਿਣੀ।
Image may contain: 1 person, beard and phone
ਲੁਧਿਆਣਾ ਦੇ ਸਮਰਾਲਾ 'ਚ ਬੀਤੀਆ ਬਚਪਨ
ਬੱਬਲ ਨੇ ਆਪਣਾ ਬਚਪਨ ਸਮਰਾਲਾ 'ਚ ਬਿਤਾਇਆ ਅਤੇ ਮੁੱਢਲੀ ਸਿੱਖਿਆ ਨੈਸ਼ਨਲ ਪਬਲਿਕ ਸਕੂਲ, ਸਮਰਾਲਾ ਤੋਂ ਲੈਣ ਤੋਂ ਬਾਅਦ ਇਹ ਚੰਡੀਗੜ੍ਹ ਚਲੇ ਗਏ ਸਨ, ਜਿਥੇ ਉਨ੍ਹਾਂ ਨੇ ਆਪਣੀ ਅਗਲੀ ਸਿੱਖਿਆ ਅਤੇ ਗ੍ਰੈਜੁਏਸ਼ਨ ਡੀ. ਏ. ਵੀ. ਕਾਲਜ, ਚੰਡੀਗੜ੍ਹ ਤੋਂ ਪੂਰੀ ਕੀਤੀ। ਸਾਲ 2007 'ਚ ਬੱਬਲ ਰਾਏ ਅੱਗੇ ਦੀ ਪੜ੍ਹਾਈ ਲਈ ਮੈਲਬਰਨ ਚਲੇ ਗਏ।
Image may contain: 1 person, smiling
ਪੜ੍ਹਾਈ ਦੇ ਨਾਲ-ਨਾਲ ਚਲਾਈ ਟੈਕਸੀ
ਬੱਬਲ ਰਾਏ ਨੇ ਆਸਟ੍ਰੇਲੀਆ 'ਚ ਪੜ੍ਹਾਈ ਕੀਤੀ, ਜਿਥੇ ਉਹ ਪੜ੍ਹਾਈ ਦੇ ਨਾਲ ਨਾਲ ਆਸਟ੍ਰੇਲੀਆ 'ਚ ਟੈਕਸੀ ਵੀ ਚਲਾਉਂਦੇ ਸਨ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਵਿਦੇਸ਼ਾਂ 'ਚ ਰਹਿੰਦੇ ਪੰਜਾਬੀ ਵਿਦਿਆਰੀਥੀਆਂ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਸੀ।
Image may contain: 1 person
'ਆਸਟ੍ਰੇਲੀਅਨ ਛੱਲਾ' ਗੀਤ ਨਾਲ ਛੱਡੀ ਵੱਖਰੀ ਛਾਪ
ਬੱਬਲ ਰਾਏ ਨੇ 'ਆਸਟ੍ਰੇਲੀਅਨ ਛੱਲਾ' ਗੀਤ ਲਿਖਿਆ ਤੇ ਗਾਇਆ, ਜਿਸ ਦਾ ਵੀਡੀਓ ਯੂਟਿਊਬ 'ਤੇ ਖੂਬ ਵਾਇਰਲ ਹੋਇਆ ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। 'ਆਸਟ੍ਰੇਲੀਅਨ ਛੱਲਾ' ਗੀਤ ਨੇ ਬੱਬਲ ਰਾਏ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਰਾਹ ਖੋਲ੍ਹ ਦਿੱਤੇ। ਇਸ ਤੋਂ ਬਾਅਦ ਬੱਬਲ ਰਾਏ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਬੱਬਲ ਰਾਏ ਦਾ ਨਾਂ ਉਨ੍ਹਾਂ ਗਾਇਕਾਂ 'ਚ ਸ਼ੁਮਾਰ ਹੈ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਰਾਹੀਂ ਵੀ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਛਾਪ ਛੱਡੀ ਹੈ।
Image may contain: 1 person
ਇੰਝ ਹੋਈ ਸੰਗੀਤਕ ਸਫਰ ਦੀ ਸ਼ੁਰੂਆਤ
ਬੱਬਲ ਰਾਏ ਦੀ ਪਹਿਲੀ ਐਲਬਮ 'ਸਾਊ ਪੁੱਤ' ਸੀ, ਜਿਸ ਨਾਲ ਉਨ੍ਹਾਂ ਨੂੰ ਪੰਜਾਬੀ ਸੰਗੀਤ ਇੰਡਸਟਰੀ 'ਚ ਬਹੁਤ ਪ੍ਰਸਿੱਧੀ ਮਿਲੀ। ਸਾਲ 2012 'ਚ ਇਸ ਦਾ ਇਕੱਲਾ ਗੀਤ 'ਸੋਹਣੀ' ਰਿਲੀਜ਼ ਹੋਇਆ। ਇਸ ਤੋਂ ਇਲਾਵਾ ਬੱਬਲ ਰਾਏ ਨੇ ਜਿੰਮੀ ਸ਼ੇਰਗਿੱਲ ਦੀ ਫਿਲਮ 'ਰੰਗੀਲੇ' 'ਚ ਪਹਿਲਾ ਪਲੇਬੈਕ ਗੀਤ ਗਾਇਆ ਸੀ। ਸਾਲ 2014 'ਚ ਬੱਬਲ ਰਾਏ ਦੀ ਦੂਜੀ ਐਲਬਮ 'ਗਰਲਫ੍ਰੇਂਡ' ਨੂੰ 'ਸਪੀਡ ਰਿਕਾਰਡਜ਼' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ।
Image may contain: 1 person
ਫਿਲਮਾਂ 'ਚ ਆਉਣ ਦਾ ਸਵੱਬ
ਬੱਬਲ ਰਾਏ ਨੇ ਫਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2013 'ਚ ਖਾਸ ਮਹਿਮਾਨ ਵਜੋਂ ਗਿੱਪੀ ਗਰੇਵਾਲ ਅਤੇ ਸੁਰਵੀਨ ਚਾਵਲਾ ਦੀ ਫਿਲਮ 'ਸਿੰਘ ਵਰਸਿਜ਼ ਕੌਰ' ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ 'ਮਿਸਟਰ ਐਂਡ ਮਿਸਿਜ਼ 420' 'ਚ ਬੀਨੂੰ ਢਿੱਲੋਂ, ਯੁਵਰਾਜ ਹੰਸ, ਜਸਵਿੰਦਰ ਭੱਲਾ ਅਤੇ ਜੱਸੀ ਗਿੱਲ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਦੂਹਰੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਬੱਬਲ ਰਾਏ 'ਮਿਸਟਰ ਐਂਡ ਮਿਸੈਜ 420', 'ਸਰਗੀ', 'ਓ ਮਾਈ ਪਿਊ', 'ਅਰਦਾਸ ਕਰਾਂ' ਵਰਗੀਆਂ ਫਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ।
Image may contain: 1 person
ਰਾਣਾ ਰਣਬੀਰ ਦੇ ਫਿਲਮ 'ਪੋਸਟੀ' 'ਚ ਨੇ ਖਾਸ ਕਿਰਦਾਰ 'ਚ
ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਇੱਕ ਸੰਧੂ ਹੁੰਦਾ ਸੀ' ਰਿਲੀਜ਼ ਹੋਈ ਹੈ। ਇਸ ਫਿਲਮ 'ਚ ਉਹ ਗਿੱਪੀ ਗਰੇਵਾਲ ਨਾਲ ਖਾਸ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਬਹੁਤ ਜਲਦ ਉਹ ਰਾਣਾ ਰਣਬੀਰ ਦੇ ਨਿਰਦੇਸ਼ਨ 'ਚ ਬਣੀ ਪੰਜਾਬੀ ਫਿਲਮ 'ਪੋਸਤੀ' 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 20 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।
Image may contain: 1 person


Tags: Babbal RaiHappy BirthdaySingh vs KaurPunjabi Music IndustrySau PuttKudi Tu Pataka

About The Author

sunita

sunita is content editor at Punjab Kesari