FacebookTwitterg+Mail

ਇਕ ਸ਼ਰਤ ਨੇ ਖਤਮ ਕਰ ਦਿੱਤੀ ਸੀ ਦਿਲੀਪ ਕੁਮਾਰ ਤੇ ਮਧੂਬਾਲਾ ਦੀ ਮੁਹੱਬਤ

happy birthday dilip kumar
11 December, 2019 11:03:15 AM

ਨਵੀਂ ਦਿੱਲੀ(ਬਿਊਰੋ): ਬਾਲੀਵੁੱਡ ਦੇ ਦਿੱਗਜ ਅਭਿਨੇਤਾ ਦਿਲੀਪ ਕੁਮਾਰ ਅੱਜ ਆਪਣਾ 97ਵਾਂ ਜਨਮਦਿਨ ਮਨਾ ਰਹੇ ਹਨ। ਦਿਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਪੇਸ਼ਾਵਰ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਵੀ ਦਲੀਪ ਨਹੀਂ ਬਲਕਿ ਮੁਹੰਮਦ ਯੁਸੂਫ ਖਾਨ ਹੈ। ਉਨ੍ਹਾਂ ਦੇ ਪਿਤਾ ਲਾਲ ਗੁਲਾਮ ਸਰਵਰ ਅਲੀ ਖਾਨ ਇਕ ਜ਼ਿਮੀਂਦਾਰ ਸਨ ਤੇ ਮਾਂ ਆਇਸ਼ਾ ਬੇਗਮ ਘਰੇਲੂ ਔਰਤ ਸੀ। ਦਿਲੀਪ ਦੇ ਫਿਲਮੀ ਕਰੀਅਰ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੂੰ ਇਕ ਤੋਂ ਵਧ ਕੇ ਇਕ ਫਿਲਮਾਂ ਦਿੱਤੀਆਂ। ਉੱਥੇ ਹੀ ਜੇਕਰ ਉਨ੍ਹਾਂ ਦੀ ਨਿੱਜ਼ੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਅਸਲ ਜ਼ਿੰਦਗੀ ਵੀ ਕਿਸੇ ਫਿਲਮ ਤੋਂ ਘੱਟ ਨਹੀਂ ਸੀ। ਮਧੂਬਾਲਾ ਨਾਲ ਇਸ਼ਕ ਤੇ ਸਾਇਰਾ ਬਾਨੋ ਨਾਲ ਵਿਆਹ, ਦਲੀਪ ਕੁਮਾਰ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਲਵ ਸਟੋਰੀ ਬਾਰੇ...
Punjabi Bollywood Tadka
ਇੰਝ ਸ਼ੁਰੂ ਹੋਇਆ ਮਧੂਬਾਲਾ ਨਾਲ ਇਸ਼ਕ
1951 ਦੀ ਫਿਲਮ 'ਤਰਾਨਾ' ਦੀ ਸ਼ੂਟਿੰਗ ਦੌਰਾਨ ਦਲੀਪ ਕੁਮਾਰ ਤੇ ਮਧੂਬਾਲਾ ਇਕ-ਦੂਜੇ ਦੇ ਕਰੀਬ ਆਏ। ਸੱਤ ਸਾਲ ਤਕ ਦੋਵੇਂ ਰਿਲੇਸ਼ਨਸ਼ਿਪ 'ਚ ਰਹੇ ਪਰ ਇਕ ਗਲਤਫਹਿਮੀ ਕਾਰਨ ਮਧੂਬਾਲਾ ਨਾਲ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ। ਕਿਹਾ ਜਾਂਦਾ ਹੈ ਕਿ ਮਧੂਬਾਲਾ ਦੇ ਪਿਤਾ ਅਤਾਉੱਲਾ ਖਾਨ ਕਾਰਨ ਦਿਲੀਪ ਕੁਮਾਰ ਤੇ ਉਨ੍ਹਾਂ ਦਾ ਰਿਸ਼ਤਾ ਟੁੱਟਿਆ ਸੀ। ਦਲੀਪ ਤੇ ਮਧੂਬਾਲਾ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ। ਮਧੂਬਾਲਾ ਦੇ ਪਿਤਾ ਨੂੰ ਉਨ੍ਹਾਂ ਦੇ ਰਿਸ਼ਤੇ ਤੋਂ ਇਤਰਾਜ਼ ਸੀ ਪਰ ਵਿਆਹ ਲਈ ਉਨ੍ਹਾਂ ਇਕ ਸ਼ਰਤ ਰਿੱਖੀ, ਜਿਸ ਨੂੰ ਦਿਲੀਪ ਕੁਮਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।
Punjabi Bollywood Tadka
ਮਧੂਬਾਲਾ ਦੇ ਪਿਤਾ ਨੇ ਰੱਖੀ ਇਹ ਸ਼ਰਤ
ਮਧੂਬਾਲਾ ਦੇ ਪਿਤਾ ਇਕ ਪ੍ਰੋਡਕਸ਼ਨ ਕੰਪਨੀ ਚਲਾਉਂਦੇ ਸਨ। ਉਹ ਚਾਹੁੰਦੇ ਸਨ ਕਿ ਵਿਆਹ ਤੋਂ ਬਾਅਦ ਦਿਲੀਪ ਕੁਮਾਰ ਤੇ ਮਧੂਬਾਲਾ ਉਨ੍ਹਾਂ ਦੀਆਂ ਫਿਲਮਾਂ 'ਚ ਕੰਮ ਕਰਨ, ਜਿਸ ਲਈ ਉਹ ਤਿਆਰ ਨਹੀਂ ਹੋਏ। ਇਸ ਦੌਰਾਨ ਮਧੂਬਾਲਾ ਤੇ ਦਿਲੀਪ ਕੁਮਾਰ ਨੇ 'ਮੁਗਲੇ-ਆਜ਼ਮ' ਦੀ ਸ਼ੂਟਿੰਗ ਕੀਤੀ ਪਰ ਸ਼ੂਟਿੰਗ ਪੂਰੀ ਹੋਣ ਤਕ ਦੋਵੇਂ ਅਜਨਬੀ ਹੋ ਚੁੱਕੇ ਸਨ। ਆਪਣੀ ਬਾਇਓਗ੍ਰਾਫੀ 'ਚ ਇਕ ਜਗ੍ਹਾ ਦਿਲੀਪ ਕੁਮਾਰ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ 'ਮੁਗਲੇ-ਆਜ਼ਮ' ਦੇ ਪ੍ਰੋਡਕਸ਼ਨ ਦੌਰਾਨ ਹੀ ਸਾਡੀ ਗੱਲਬਾਤ ਬੰਦ ਹੋ ਗਈ ਸੀ। ਫਿਲਮ ਦੇ ਉਸ ਕਲਾਸਿਕ ਦ੍ਰਿਸ਼, ਜਿਸ ਵਿਚ ਸਾਡੇ ਹੋਠਾਂ ਵਿਚਕਾਰ ਖੰਭ ਆ ਜਾਂਦਾ ਹੈ, ਦੇ ਫਿਲਮਾਂਕਣ ਸਮੇਂ ਸਾਡੀ ਬੋਲਚਾਲ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਸੀ।' ਇਸ ਤਰ੍ਹਾਂ 'ਪਿਆਰ ਕੀਆ ਤੋ ਡਰਨਾ ਕਿਆ' ਦਾ ਨਾਅਰਾ ਆਸ਼ਕਾਂ ਨੂੰ ਦੇਣ ਵਾਲੀ ਇਸ ਜੋੜੀ ਦੀ ਮੁਹੱਬਤ ਅਧੂਰੀ ਰਹਿ ਗਈ। ਮਧੂਬਾਲਾ ਦੀ ਮੁਹੱਬਤ 'ਚ ਦਿਲੀਪ ਕੁਮਾਰ ਪੂਰੀ ਤਰ੍ਹਾਂ ਟੁੱਟ ਗਏ ਤੇ ਉਨ੍ਹਾਂ ਨੂੰ ਸਹਾਰਾ ਦਿੱਤਾ ਸਾਇਰਾ ਬਾਨੋ ਨੇ। ਇਸ ਤੋਂ ਬਾਅਦ ਦਿਲੀਪ ਸਾਇਰਾ ਬਾਨੋ ਦੇ ਕਰੀਬ ਆਉਂਦੇ ਗਏ ਤੇ ਦੋਵਾਂ ਨੇ ਵਿਆਹ ਕਰ ਲਇਆ। ਜਿਸ ਵੇਲੇ ਦਿਲੀਪ ਕੁਮਾਰ ਨੇ ਸਾਇਰਾ ਬਾਨੋ ਨਾਲ ਵਿਆਹ ਕੀਤਾ ਸੀ, ਉਸ ਵੇਲੇ ਅਦਾਕਾਰਾ ਦੀ ਉਮਰ ਸਿਰਫ 22 ਸਾਲ ਸੀ।
Punjabi Bollywood Tadka

Punjabi Bollywood Tadka


Tags: Dilip KumarBirthdayMadhubalaSaira BanuMughal-E-AzamNaya DaurMadhumatiRam Aur Shyam

About The Author

manju bala

manju bala is content editor at Punjab Kesari