FacebookTwitterg+Mail

ਥੱਪੜ ਤੋਂ ਸ਼ੁਰੂ ਹੋਈ ਸੀ ਈਸ਼ਾ ਦਿਓਲ ਤੇ ਭਰਤ ਦੀ ਲਵ ਸਟੋਰੀ, ਜਾਣੋ ਦਿਲਚਸਪ ਕਿੱਸਾ

happy birthday esha deol know about her love story on birthday
02 November, 2019 12:04:25 PM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਦਾ ਅੱਜ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਅੱਜ ਉਨ੍ਹਾਂ ਦੀ ਲਵ ਸਟੋਰੀ ਬਾਰੇ ਤੁਹਾਨੂੰ ਕੁਝ ਗੱਲਾਂ ਦੱਸਾਂਗੇ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਇਸ ਧੀ ਨੇ ਅਦਾਕਾਰੀ ਦੇ ਖੇਤਰ 'ਚ ਵੀ ਕਦਮ ਰੱਖਿਆ ਪਰ ਉਹ ਆਪਣੀ ਮਾਂ ਪਿਤਾ ਅਤੇ ਭਰਾਵਾਂ ਵਾਂਗ ਬਾਲੀਵੁੱਡ 'ਚ ਕੁਝ ਖਾਸ ਕਮਾਲ ਨਹੀਂ ਕਰ ਸਕੀ।

Image result for Esha Deol,Bharat Takhtani

ਸਾਲ 2004 ਤੋਂ 2011 ਤੱਕ ਉਨ੍ਹਾਂ 23 ਫਿਲਮਾਂ ਕੀਤੀਆਂ, ਜਿਨ੍ਹਾਂ 'ਚ ਕੁਝ ਹਿੱਟ ਅਤੇ ਕੁਝ ਫਲਾਪ ਸਾਬਿਤ ਹੋਈਆਂ। ਸਾਲ 2012 'ਚ ਉਨ੍ਹਾਂ ਨੇ ਆਪਣੇ ਬਚਪਨ ਤੋਂ ਸਾਥੀ ਰਹੇ ਭਰਤ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਹਮੇਸ਼ਾ ਲਈ ਫਿਲਮਾਂ ਨੂੰ ਅਲਵਿਦਾ ਆਖ ਦਿੱਤਾ। ਈਸ਼ਾ ਹੁਣ 2 ਬੱਚੀਆਂ ਦੀ ਮਾਂ ਹੈ ਪਰ ਈਸ਼ਾ ਅਤੇ ਭਰਤ ਦੀ ਲਵ ਸਟੋਰੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ।

Image result for Esha Deol,Bharat Takhtani
ਦੱਸਿਆ ਜਾਂਦਾ ਹੈ ਕਿ ਭਰਤ 13 ਸਾਲ ਦੀ ਉਮਰ 'ਚ ਹੀ ਈਸ਼ਾ ਨੂੰ ਦਿਲ ਦੇ ਬੈਠੇ ਸਨ। ਦੋਵਾਂ ਦੀ ਮੁਲਾਕਾਤ ਉਦੋਂ ਹੁੰਦੀ ਸੀ ਜਦੋਂ ਸਕੂਲ ਵੱਲੋਂ ਇੰਟਰ ਸਕੂਲ ਮੁਕਾਬਲਾ ਹੁੰਦਾ ਸੀ। ਮੀਡੀਆ ਰਿਪੋਰਟਸ ਮੁਤਾਬਕ ਈਸ਼ਾ ਨੇ ਦੱਸਿਆ ਸੀ ਕਿ ਭਰਤ ਨੇ ਉਨ੍ਹਾਂ ਦਾ ਹੱਥ ਉਸ ਸਮੇਂ ਫੜ੍ਹਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਨ੍ਹਾਂ ਨੇ ਉਸ ਨੂੰ ਥੱਪੜ ਮਾਰ ਦਿੱਤਾ ਸੀ।

Related image

ਇਸ ਦੇ ਨਾਲ ਹੀ ਕਿਹਾ ਸੀ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰਾ ਹੱਥ ਫੜ੍ਹਨ ਦੀ? ਉਸ ਸਮੇਂ ਦੋਵੇਂ ਕਿਸ਼ੋਰ ਅਵਸਥਾ 'ਚ ਸਨ। ਇਸ ਤੋਂ ਬਾਅਦ ਕਈ ਸਾਲ ਤੱਕ ਦੋਵਾਂ ਦੀ ਗੱਲਬਾਤ ਨਹੀਂ ਹੋਈ ਪਰ ਭਰਤ ਦੇ ਦਿਲ 'ਚ ਈਸ਼ਾ ਪ੍ਰਤੀ ਅਜੇ ਵੀ ਪਿਆਰ ਬਰਕਰਾਰ ਸੀ।

Related image
ਭਰਤ ਈਸ਼ਾ ਦੀ ਛੋਟੀ ਭੈਣ ਅਹਾਨਾ ਦੇ ਵੀ ਦੋਸਤ ਸਨ। 10 ਸਾਲ ਤੱਕ ਦੋਵਾਂ ਦਰਮਿਆਨ ਗੱਲਬਾਤ ਨਾ ਹੋਣ ਤੋਂ ਬਾਅਦ ਦੋਵਾਂ ਦੀ ਮੁਲਾਕਾਤ ਨਿਆਗਰਾ ਫਾਲਸ 'ਤੇ ਹੋਈ। ਉਸ ਸਮੇਂ ਭਰਤ ਨੇ ਈਸ਼ਾ ਨੂੰ ਪੁੱਛਿਆ ਸੀ ਕਿ ਉਹ ਉਨ੍ਹਾਂ ਦਾ ਹੱਥ ਫੜ੍ਹ ਸਕਦੇ ਹਨ? ਤਾਂ ਈਸ਼ਾ ਨੇ ਤੁਰੰਤ ਹਾਂ ਕਰ ਦਿੱਤੀ। ਇਹ ਸਾਰੀ ਗੱਲਬਾਤ ਈਸ਼ਾ ਨੇ ਆਪਣੀ ਮਾਂ ਹੇਮਾ ਮਾਲਿਨੀ ਨੂੰ ਦੱਸੀ ਅਤੇ ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਤੋਂ ਬਾਅਦ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ।

Image result for Esha Deol,Bharat Takhtani


Tags: Esha DeolHappy BirthdayBharat TakhtaniDharmendraHema MaliniDhoomNo EntryTell Me O Kkhuda

Edited By

Sunita

Sunita is News Editor at Jagbani.