FacebookTwitterg+Mail

ਹਰਵਿੰਦਰ ਕਲੇਰ ਤੋਂ ਬਣੇ ਕੰਠ ਕਲੇਰ, ਜਾਣੋ ਸੰਗੀਤਕ ਸਫਰ ਦੇ ਦਿਲਚਸਪ ਕਿੱਸੇ

happy birthday kanth kaler some lesser known facts about kanth kaler
07 May, 2020 01:56:22 PM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ ਵਿਚ ਖਾਸ ਪ੍ਰਸਿੱਧੀ ਹਾਸਲ ਕਰਨ ਵਾਲੇ ਗਾਇਕ ਕਲੇਰ ਕੰਠ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਆਪਣੇ ਜਨਮਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ਖਾਸ ਕੈਪਸ਼ਨ ਵੀ ਦਿੱਤਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ''ਅੱਜ ਮੇਰਾ ਹੈਪੀ ਵਾਲਾ ਬਰਥ ਡੇਅ ਹੈ।'' ਕਲੇਰ ਕੰਠ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਵਧਾਈ ਦੇ ਰਹੇ ਹਨ।
Image may contain: one or more people and outdoor
ਸੰਗੀਤ ਜਗਤ ਨੂੰ ਦੇ ਚੁੱਕੇ ਹਨ ਕਈ ਹਿੱਟ ਗੀਤ
ਕਲੇਰ ਕੰਠ ਮਿਊਜ਼ਿਕਲ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 'ਹੁਣ ਤੇਰੀ ਨਿਗਾਹ ਬਦਲ ਗਈ', 'ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਆਂ', 'ਉਡੀਕਾਂ' ਅਤੇ 'ਤੇਰੀ ਯਾਦ ਸੱਜਣਾ' ਵਰਗੇ ਕਈ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ।  
Image may contain: 1 person
ਸੁਰਾਂ ਦਾ ਸੁਲਤਾਨ ਹੈ ਕੰਠ ਕਲੇਰ
ਕਲੇਰ ਕੰਠ ਨੂੰ ਸੁਰਾਂ ਦਾ ਸੁਲਤਾਨ ਕਹਿ ਲਿਆ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ।।ਕਲੇਰ ਕੰਠ ਨੇ ਆਪਣੇ ਮਿਊਜ਼ਿਕ ਕਰੀਅਰ ਵਿਚ ਇੰਨ੍ਹੇ ਹਿੱਟ ਗੀਤ ਦਿੱਤੇ ਹਨ ਕਿ ਹਰ ਕੋਈ ਉਸ ਨੂੰ ਦਿਲੋਂ ਪਿਆਰ ਕਰਦਾ ਹੈ। ਕਲੇਰ ਕੰਠ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਜਲੰਧਰ ਦੇ ਨਕੋਦਰ ਦੇ ਰਹਿਣ ਵਾਲਾ ਹੈ। ।No photo description available.
ਹਰਵਿੰਦਰ ਕਲੇਰ ਤੋਂ ਬਣੇ ਕੰਠ ਕਲੇਰ
ਕਲੇਰ ਕੰਠ ਦਾ ਅਸਲੀ ਨਾਂ ਹਰਵਿੰਦਰ ਕਲੇਰ ਹੈ, ਜਿਸ ਨੂੰ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ਕੱਢਣ ਤੋਂ ਬਾਅਦ ਬਦਲ ਲਿਆ ਸੀ। ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਕਲੇਰ ਕੰਠ ਰੱਖ ਲਿਆ ਸੀ।।ਕਲੇਰ ਕੰਠ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਸ ਨੇ ਮਿਊਜ਼ਿਕ ਦੀ ਸਿੱਖਿਆ ਸਿਰਫ਼ ਗਾਇਕ ਬਣਨ ਲਈ ਨਹੀਂ ਸੀ ਲਈ ਸਗੋਂ ਉਸ ਨੂੰ ਸੰਗੀਤ ਦਾ ਇਕ ਜਨੂੰਨ ਸੀ ਜਿਸ ਕਰਕੇ ਉਨ੍ਹਾਂ ਨੇ ਇਸ ਦੀ ਸਿੱਖਿਆ ਲਈ ਸੀ।
No photo description available.
ਗਾਇਕ ਨਹੀਂ ਬਣਾਉਣਾ ਚਾਹੁੰਦੇ ਸਨ ਪਿਤਾ
ਇਕ ਹੋਰ ਇੰਟਰਵਿਊ ਵਿਚ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਮੇਰੇ ਪਿਤਾ ਨਹੀਂ ਸਨ ਚਾਹੁੰਦੇ ਕਿ ਮੈਂ ਗਾਇਕ ਬਣਾਂ। ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਸਰਕਾਰੀ ਨੌਕਰੀ ਕਰਾਂ। ਕਾਲਜ ਦੇ ਇਕ ਪ੍ਰੋਗਰਾਮ ਦੌਰਾਨ ਕਲੇਰ ਕੰਠ ਨੂੰ ਮਸ਼ਹੂਰ ਗੀਤਕਾਰ ਮਦਨ ਜਲੰਧਰੀ ਨੇ ਸੁਣਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਲੇਰ ਕੰਠ ਨਾਲ ਮੁਲਾਕਾਤ ਕੀਤੀ ਤੇ ਕਲੇਰ ਕੰਠ ਦੀ 1998 ਵਿਚ ਪਹਿਲੀ ਐਲਬਮ ਆਈ। ਇਸ ਕੈਸੇਟ ਤੋਂ ਬਾਅਦ ਕਲੇਰ ਕੰਠ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
Happy Birthday Kanth Kaler! Know Some Interesting Facts About The Melodious Singer


Tags: Kanth KalerHappy BirthdayInstagram PostHun Teri Nigah Badal GayiSandhu Singh Hardam Awardਕਲੇਰ ਕੰਠਜਨਮਦਿਨ

About The Author

sunita

sunita is content editor at Punjab Kesari