ਨਵੀਂ ਦਿੱਲੀ (ਬਿਊਰੋ) — ਅੱਜ ਲਤਾ ਮੰਗੇਸ਼ਕਰ ਦਾ 90ਵਾਂ ਜਨਮਦਿਨ ਹੈ। ਇਹ ਸਾਲ ਖਾਸ ਹੈ ਕਿਉਂਕਿ ਇਸ ਸਾਲ ਲਤਾ ਮੰਗੇਸ਼ਕਰ ਨੂੰ 'ਡਾਟਰ ਆਫ ਦਿ ਨੇਸ਼ਨ ਸਨਮਾਨ' ਨਾਲ ਨਵਾਜਿਆ ਜਾ ਰਿਹਾ ਹੈ। ਜਨਮਦਿਨ ਦੇ ਖਾਸ ਮੌਕੇ 'ਤੇ ਲਤਾ ਮੰਗੇਸ਼ਕਰ ਦੇ ਜੀਵਨ ਦੇ ਕੁਝ ਕਿੱਸਿਆ ਦੇ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ...
ਜਨਮ
ਲਤਾ ਮੰਗੇਸ਼ਕਰ ਦਾ ਜਨਮ 1929 'ਚ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਮਰਾਠੀ ਸੰਗੀਤਕਾਰ ਸਨ ਅਤੇ ਮਾਂ ਸ਼ੇਵਨਤੀ ਗੁਜਰਾਤੀ ਸਨ। ਸਾਲ 1945 'ਚ ਜਦੋਂ ਲਤਾ ਮੰਗੇਸ਼ਕਰ 13 ਸਾਲ ਦੇ ਸਨ, ਉਦੋਂ ਉਨ੍ਹਾਂ ਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪਿਤਾ ਦੇ ਦੋਸਤ ਮਾਸਟਰ ਵਿਨਾਇਕ ਨੇ ਉਨ੍ਹਾਂ ਨੂੰ ਫਿਲਮਾਂ 'ਚ ਐਕਟਿੰਗ ਤੇ ਸਿੰਗਿੰਗ ਦਾ ਕਰੀਅਰ ਸ਼ੁਰੂ ਕਰਨ 'ਚ ਮਦਦ ਕੀਤੀ। ਵਿਨਾਇਕ ਮੂਵੀ ਕੰਪਨੀ ਨਵਯੁੱਗ ਚਿਤਰਪਟ ਦੇ ਮਾਲਕ ਸਨ।
ਮਰਾਠੀ ਫਿਲਮ 'ਚ ਗਾਇਆ ਪਹਿਲਾ ਗੀਤ
ਲਤਾ ਮੰਗੇਸ਼ਕਰ ਨੇ ਮਰਾਠੀ ਫਿਲਮ 'ਚ ਪਹਿਲਾ ਗੀਤ ਗਾਇਆ ਪਰ ਬਾਅਦ 'ਚ ਫਿਲਮ 'ਚੋਂ ਇਹ ਗੀਤ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮਰਾਠੀ ਫਿਲਮ 'ਪਹਿਲੀ ਮੰਗਾਲਾ ਗੌਰ' (1942) 'ਚ ਛੋਟਾ ਜਿਹਾ ਕਿਰਦਾਰ ਨਿਭਾਇਆ। ਇਸ ਫਿਲਮ 'ਚ ਉਨ੍ਹਾਂ ਨੇ ਗੀਤ ਵੀ ਗਾਇਆ। ਸਾਲ 1945 'ਚ ਲਤਾ ਮੰਗੇਸ਼ਕਰ ਮੁੰਬਈ ਚਲੇ ਆਏ। ਲਤਾ ਨੇ ਆਪਣੇ 7 ਦਹਾਕੇ ਦੇ ਲੰਬੇ ਕਰੀਅਰ 'ਚ 36 ਭਾਸ਼ਾਵਾਂ 'ਚ ਇਕ ਹਜ਼ਾਰ ਤੋਂ ਜ਼ਿਆਦਾ ਫਿਲਮਾਂ ਲਈ ਗੀਤ ਗਾਏ ਹਨ।
ਵਿਆਹ ਨਾ ਕਰਨ ਦਾ ਫੈਸਲਾ
ਪਿਤਾ ਦੀ ਮੌਤ ਤੋਂ ਬਾਅਦ ਲਤਾ ਮੰਗੇਸ਼ਕਰ 'ਤੇ ਹੀ ਛੋਟੇ ਭੈਣ-ਭਰਾਵਾਂ ਨੂੰ ਸੰਭਾਲਣ ਦੀ ਜਿੰਮੇਦਾਰੀ ਸੀ, ਇਸ ਲਈ ਉਨ੍ਹਾਂ ਨੇ ਕਦੇ ਵਿਆਹ ਨਹੀਂ ਕਰਵਾਇਆ। ਲਤਾ ਮੰਗੇਸ਼ਕਰ ਤੇ ਉਨ੍ਹਾਂ ਦੀ ਭੈਣ ਆਸ਼ਾ ਭੋਂਸਲੇ 'ਚ ਮੁਕਬਾਲੇ ਦੇ ਵੀ ਖੂਬ ਸਵਾਲ ਉਠਦੇ ਹਨ ਪਰ ਦੋਵਾਂ ਭੈਣਾਂ ਦਾ ਪਿਆਕ ਅੱਜ ਵੀ ਬਰਕਰਾਰ ਹੈ।
ਮੁਹੰਮਦ ਰਫੀ ਨਾਲ ਵਿਆਦ
ਲਤਾ ਮੰਗੇਸ਼ਕਰ ਨੇ ਕਈ ਦਹਾਕੇ ਪਹਿਲਾਂ ਇਕ ਪ੍ਰਸਤਾਵ ਦਿੱਤਾ ਸੀ ਕਿ ਮਿਊਜ਼ਿਕ ਕੰਪਨੀਆਂ ਰਿਕਾਰਡ ਵਿਕਰੀ ਦਾ ਕੁਝ ਹਿੱਸਾ ਗਾਇਕਾਂ ਨੂੰ ਵੀ ਦਿੱਤਾ ਜਾਵੇ। ਲਤਾ ਮੰਗੇਸ਼ਕਰ ਦੇ ਇਸ ਪ੍ਰਸਤਾਵ ਦਾ ਮੁਹੰਮਦ ਰਫੀ ਨੇ ਕਾਫੀ ਵਿਰੋਧ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਵਾਰ ਪੈਸਾ ਮਿਲ ਗਿਆ ਤਾਂ ਫਿਰ ਕਿਵੇਂ ਦੀ ਰਿਐਲਿਟੀ। ਇਸ ਵਿਵਾਦ ਦੇ ਚਲਦੇ ਕਈ ਸਾਲ ਤੱਕ ਲਤਾ ਤੇ ਰਫੀ ਨੇ ਇਕੱਠੇ ਕੋਈ ਗੀਤ ਨਾ ਗਾਇਆ। ਸਾਲ 1967 'ਚ ਦੋਵਾਂ ਦਾ ਇਹ ਵਿਵਾਦ ਖਤਮ ਹੋਇਆ ਸੀ।
ਮਿਰਚ ਖਾਣ ਦੀ ਆਦਤ
ਲਤਾ ਮੰਗੇਸ਼ਕਰ ਭੋਜਨ 'ਚ ਮਿਰਚ ਜ਼ਰੂਰ ਖਾਂਦੇ ਹਨ। ਪਹਿਲੇ ਦਿਨਾਂ 'ਚ ਉਹ 12 ਮਿਰਚਾਂ ਖਾ ਜਾਂਦੇ ਸਨ। ਆਪਣੀ ਆਵਾਜ਼ 'ਚ ਉਤਰਾਅ-ਚੜ੍ਹਾਅ ਕਾਇਮ ਰੱਖਣ ਤੇ ਚਿਹਰੇ ਦੀਆਂ ਮਾਂਸ-ਪੇਸ਼ੀਆਂ ਦੀ ਕਸਰਤ ਲਈ ਉਹ ਕਾਫੀ ਮਾਤਰਾ 'ਚ ਚਿਊਂਗਮ (ਬਲਬਲ ਗਮ) ਦਾ ਸੇਵਨ ਕਰਦੇ ਹਨ।