FacebookTwitterg+Mail

ਪਿੰਡ 'ਚੋਂ ਉੱਠ ਕੇ ਮਾਸ਼ਾ ਅਲੀ ਨੇ ਇੰਝ ਚਮਕਾਇਆ ਗਾਇਕੀ 'ਚ ਨਾਂ, ਅੱਜ ਵੀ ਕਰਨਾ ਚਾਹੁੰਦੇ ਨੇ ਇਹ ਸੁਪਨਾ ਪੂਰਾ

happy birthday masha ali know more about punjabi singer masha ali
10 April, 2020 02:54:16 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਮਾਸ਼ਾ ਅਲੀ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮਦਿਨ 10 ਅਪ੍ਰੈਲ ਨੂੰ ਹੁੰਦਾ ਹੈ। ਅੱਜ ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਦੀ ਜ਼ਿੰਦਗੀ ਦੇ ਸੰਘਰਸ਼ ਭਰੇ ਸਫ਼ਰ ਬਾਰੇ ਦੱਸਦੇ ਹਾਂ। ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮਾਸ਼ਾ ਅਲੀ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਉਨ੍ਹਾਂ ਨੇ ਸੰਘਰਸ਼ ਭਰੇ ਸਫ਼ਰ ਵਿਚ ਹਿੰਮਤ ਨਾ ਛੱਡੀ। ਅੱਜ ਮਖਮਲੀ ਆਵਾਜ਼ ਦੇ ਮਾਲਿਕ ਮਾਸ਼ਾ ਅਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਮਕਦੇ ਹੋਏ ਸਿਤਾਰੇ ਹਨ।

 
 
 
 
 
 
 
 
 
 
 
 
 
 

It my birthday 🎂 🌟

A post shared by Masha Ali (@mashaalimusic) on Apr 9, 2020 at 12:44pm PDT

ਜੇ ਗੱਲ ਕਰੀਏ ਉਨ੍ਹਾਂ ਦੇ ਜੀਵਨ ਬਾਰੇ ਤਾਂ ਉਨ੍ਹਾਂ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਰਾਜਾ ਖਾਨ ਅਤੇ ਮਾਤਾ ਦਾ ਨਾਮ ਮੀਧੋ ਬੇਗਮ ਹੈ  ਪਰ ਉਨ੍ਹਾਂ ਦੀ ਮਾਤਾ ਸਾਲ 1996 ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਮਾਸ਼ਾ ਅਲੀ ਆਪਣੇ ਪਰਿਵਾਰ ਨੂੰ ਇਸ ਮੁਸ਼ਕਿਲ ਸਮੇਂ ਵਿਚੋਂ ਕੱਢ ਕੇ ਚੰਗੀ ਜ਼ਿੰਦਗੀ ਦੇਣੇ ਚਾਹੁੰਦੇ ਸਨ।

 
 
 
 
 
 
 
 
 
 
 
 
 
 

#clean weather

A post shared by Masha Ali (@mashaalimusic) on Apr 3, 2020 at 6:12am PDT

ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਵਿੱਚੋਂ ਹੀ ਕੀਤੀ ਹੈ ਅਤੇ ਅੱਗੇ ਪੜ੍ਹਾਈ ਉਨ੍ਹਾਂ ਨੇ ਰਜਿੰਦਰਾ ਕਾਲਜ ਬਠਿੰਡਾ, ਐਸ.ਡੀ ਕਾਲਜ ਬਰਨਾਲਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕੀਤੀ ਪਰ ਉਨ੍ਹਾਂ ਨੇ ਆਪਣੀ ਪੜ੍ਹਾਈ ਦੇ ਨਾਲ ਗਾਇਕੀ ਨੂੰ ਵੀ ਬਰਕਰਾਰ ਰੱਖਿਆ। ਕਾਲਜ ਸਮੇਂ ਯੂਥ ਫੈਸਟੀਵਲ ਵਿਚ ਉਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ।

 
 
 
 
 
 
 
 
 
 
 
 
 
 

#coming soon #AGFANI @tseries.official @kuwarvirk @tseriesmixtape @shahalik @mashaalimusic

A post shared by Masha Ali (@mashaalimusic) on Jan 21, 2020 at 1:03am PST

ਇਸੇ ਹੱਲਾਸ਼ੇਰੀ ਦੇ ਚਲਦਿਆਂ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਮਿਊਜ਼ਿਕ ਦਾ ਰਿਐਲਿਟੀ ਸ਼ੋਅ ਦਾ ਖਿਤਾਬ ਜਿੱਤਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਐਲਬਮ 'ਜਿੰਨੀ ਬੀਤੀ ਚੰਗੀ ਬੀਤੀ' ਨਾਲ ਦਰਸ਼ਕਾਂ ਦੇ ਸਨਮੁੱਖ ਹੋਏ। ਉਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਗੀਤ ਗਾਏ ਹਨ, ਜਿਨ੍ਹਾਂ ਵਿਚ ਰੋਮਾਂਟਿਕ, ਸੈਡ ਸੋਂਗ ਅਤੇ ਬੀਟ ਸੋਂਗ ਸਨ ਪਰ ਜ਼ਿਆਦਾ ਸ਼ੋਹਰਤ ਉਨ੍ਹਾਂ ਨੂੰ ਸੈਡ ਸੋਂਗ ਨੇ ਦਿਵਾਈ।

 
 
 
 
 
 
 
 
 
 
 
 
 
 

#AGFANI @kuwarvirk @ptc.network @tseries.official @tseriesmixtape @mashaalimusic

A post shared by Masha Ali (@mashaalimusic) on Jan 22, 2020 at 5:24am PST

'ਖੰਜਰ' ਗੀਤ ਨੇ ਉਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ। ਜੀ ਹਾਂ, ਸਾਲ 2011 ਵਿਚ ਆਇਆ ਗੀਤ 'ਖੰਜਰ' ਦਰਸ਼ਕਾਂ ਵਿਚ ਇਨ੍ਹਾਂ ਜ਼ਿਆਦਾ ਮਕਬੂਲ ਹੋਇਆ ਕਿ ਇਹ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਹੈ।

 
 
 
 
 
 
 
 
 
 
 
 
 
 

#mainu ehna jruri tu , Jive ve Sanu day jruri aa...

A post shared by Masha Ali (@mashaalimusic) on Mar 9, 2020 at 6:11am PDT

ਮਾਸ਼ਾ ਅਲੀ ਪੰਜਾਬੀ ਸੰਗੀਤ ਜਗਤ ਨੂੰ 'ਖੰਜਰ', 'ਕਸਮ', 'ਨਕਾਬ', 'ਨਾਮ ਤੇਰਾ', 'ਯਾਦ', 'ਰਾਜ਼', 'ਵੰਗਾਂ', 'ਦੀਵਾਨਗੀ' ਅਤੇ 'ਗੱਲ ਸੁਣ ਲੈ' ਵਰਗੇ ਗੀਤ ਦੇ ਚੁੱਕੇ ਹਨ। ਮਾਸ਼ਾ ਅਲੀ ਹੁਣ ਤਕ ਜਨਾਬ ਨੀਲੇ ਖਾਨ, ਸ਼ਾਹ ਅਲੀ, ਬੰਟੀ ਹਿੰਮਤਪੁਰੀ, ਮਨਪ੍ਰੀਤ ਟਿਵਾਣਾ ਅਤੇ ਬੱਬੂ ਹੰਢਿਆਇਆ ਵਰਗੇ ਗੀਤਕਾਰਾਂ ਦੇ ਗੀਤ ਗਾ ਚੁੱਕੇ ਹਨ। ਮਾਸ਼ਾ ਅਲੀ ਆਪਣੀ ਆਵਾਜ਼ ਦਾ ਜਾਦੂ ਪੰਜਾਬ ਵਿਚ ਹੀ ਨਹੀਂ ਸਗੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿਚ ਬਿਖੇਰ ਚੁੱਕੇ ਹਨ।

 
 
 
 
 
 
 
 
 
 
 
 
 
 

#AFGANI COMING SOON

A post shared by Masha Ali (@mashaalimusic) on Mar 20, 2020 at 9:17am PDT

ਦੱਸਣਯੋਗ ਹੈ ਕਿ ਮਾਸ਼ਾ ਅਲੀ ਦਾ ਸੁਪਨਾ ਹੈ ਕਿ ਉਹ ਇਕ ਵਾਰ ਜ਼ਿੰਦਗੀ ਵਿਚ ਦਿਗਜ਼ ਗਾਇਕਾ ਲਤਾ ਮੰਗੇਸ਼ਕਰ ਦੇ ਪੈਰੀਂ ਹੱਥ ਲਗਾਉਣਾ ਚਾਹੁੰਦੇ ਹਨ। 'ਕੋਰੋਨਾ ਵਾਇਰਸ' ਕਾਰਨ ਦੇਸ਼ ਭਰ ਵਿਚ 'ਲਾਕਡਾਊਨ' ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਉਹ ਆਪਣਾ ਬਰਥਡੇ ਆਪਣੇ ਘਰ ਵਿਚ ਹੀ ਮਨਾਉਣਗੇ।  

 
 
 
 
 
 
 
 
 
 
 
 
 
 

#tere Bina koie na Sahara baba nanka

A post shared by Masha Ali (@mashaalimusic) on Apr 1, 2020 at 1:16am PDT


Tags: Masha AliHappy BirthdayPunjabi SingerInstagram VideoCake CutLata MangeshkarBoliyanRaunak ShaunakYaari Te SardariSacha Satgur

About The Author

sunita

sunita is content editor at Punjab Kesari