ਨਵੀਂ ਦਿੱਲੀ (ਬਿਊਰੋ) : 50 ਦੇ ਦਹਾਕੇ 'ਚ ਧਾਰਮਿਕ ਫਿਲਮਾਂ ਤੇ 70 ਦੇ ਦਹਾਕੇ 'ਚ ਇਮੋਸ਼ਨਲ ਮਾਂ ਦੇ ਕਿਰਦਾਰ ਨਾਲ ਲੋਕਪ੍ਰਿਯਤਾ ਹਾਸਲ ਕਰਨ ਵਾਲੀ ਅਦਾਰਾਰਾ ਨਿਰੂਪਾ ਰਾਏ ਦਾ ਜਨਮ 4 ਜਨਵਰੀ 1931 ਨੂੰ ਹੋਇਆ ਸੀ। ਉਨ੍ਹਾਂ ਦਾ ਜਨਮ ਗੁਜਰਾਤ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਕੋਕਿਲਾ ਬਿਸ਼ੋਰਚੰਦਰ ਬੁਲਸਾਰਾ ਹੈ।
ਫਿਲਮ ਇੰਡਸਟਰੀ 'ਚ ਆਉਣ ਤੋਂ ਨਿਰੂਪਾ ਰਾਏ ਨੇ ਆਪਣਾ ਨਾਂ ਬਦਲ ਲਿਆ ਸੀ। ਉਨ੍ਹਾਂ ਨੇ 15 ਸਾਲ ਦੀ ਉਮਰ 'ਚ ਕਮਲ ਰਾਏ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਨਿਰੂਪਾ ਮੁੰਬਈ ਸ਼ਿਫਟ ਹੋ ਗਏ ਸਨ। ਨਿਰੂਪਾ ਨੂੰ ਬਾਲੀਵੁੱਡ 'ਚ ਕਈ ਸ਼ਾਨਦਾਰ ਮਾਂ ਦੇ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ।
ਪਤੀ ਨੇ ਖੋਲ੍ਹੀ ਬਾਲੀਵੁੱਡ ਦੀ ਰਾਹ
ਵਿਆਹ ਤੋਂ ਬਾਅਦ ਕਮਲ ਤੇ ਕਾਂਤਾ ਮੁੰਬਈ ਚਲੇ ਗਏ। ਕਮਲ ਹੀਰੇ ਬਣਨ ਦੇ ਸ਼ੌਕੀਨ ਸਨ। ਇਕ ਦਿਨ ਉਨ੍ਹਾਂ ਅਖਬਾਰ 'ਚ ਇਕ ਗੁਜਰਾਤੀ ਪ੍ਰੋਡਕਸ਼ਨ ਹਾਊਸ ਦੀ ਐਡ ਦੇਖੀ। ਕਮਲ ਨੇ ਇੰਟਰਵਿਊ ਦਿੱਤਾ ਪਰ ਉਨ੍ਹਾਂ ਦੀ ਸਿਲੈਕਸ਼ਨ ਨਹੀਂ ਹੋਈ ਪਰ ਨਾਲ ਗਈ ਕਾਂਤਾ ਨੂੰ ਫਿਲਮ ਰਣਕਦੇਵੀ 'ਚ ਫੀਮੇਲ ਲੀਡ ਰੋਡ ਆਫਰ ਕਰ ਦਿੱਤਾ ਗਿਆ। ਬਾਅਦ 'ਚ ਸਨਰਾਈਜ਼ ਪਿਕਚਰਜ਼ ਦੇ ਮਾਲਿਕ ਨੇ ਕਾਂਤਾ ਦਾ ਨਾਂ ਵੀ ਬਦਲ ਦਿੱਤਾ ਤੇ ਨਿਰੂਪਾ ਰਾਏ ਰੱਖ ਦਿੱਤਾ। ਇਹ ਨਾਂ ਇੰਨਾ ਮਸ਼ਹੂਰ ਹੋਇਆ ਕਿ ਨਿਰੂਪਾ ਦੇ ਪਤੀ ਨੇ ਵੀ ਆਪਣਾ ਸਰਨੇਮ ਬਦਲ ਕੇ ਰਾਏ ਰੱਖ ਲਿਆ।
ਪਹਿਲਾਂ ਧਾਰਮਿਕ ਤੇ ਫਿਰ ਸਮਾਜਿਕ ਕਿਰਦਾਰ
ਨਿਰੂਪਾ ਰਾਏ ਨੇ ਪਹਿਲਾਂ ਉਹ ਫਿਲਮਾਂ ਕੀਤੀਆਂ ਜਿਹੜੀਆਂ ਜਾਂ ਤਾਂ ਹਿੰਦੂ ਮਾਇਥੋਲੌਜੀ 'ਤੇ ਆਧਾਰਿਤ ਸਨ ਜਾਂ ਇਤਿਹਾਸਕ ਕਿਰਦਾਰਾਂ 'ਤੇ। ਜਿਵੇਂ 'ਹਰ-ਹਰ ਮਹਾਦੇਵ', 'ਨਾਗਪੰਚਮੀ', 'ਸ਼ਿਵਕੰਨਿਆ', 'ਅਮਰ ਸਿੰਘ ਰਾਠੌਰ', 'ਰਾਣੀ ਰੂਪਮਤੀ' ਤੇ 'ਰਜ਼ੀਆ ਸੁਲਤਾਨ'। ਫਿਰ ਉਨ੍ਹਾਂ ਸਮਾਜਿਕ ਫਿਲਮਾਂ ਕੀਤੀਆਂ ਜਿਵੇਂ 'ਬੇਦਰਦ ਜ਼ਮਾਨਾ', 'ਦੋ ਬਾਘਾ ਜ਼ਮੀਨ', 'ਘਰ ਕਾ ਮੋਦੀ', 'ਕੰਗਨ'।
ਮਾਂ ਦੇ ਕਿਰਦਾਰ 'ਚ ਸਭ ਤੋਂ ਜ਼ਿਆਦਾ ਪ੍ਰਸਿੱਧੀ ਮਿਲੀ
ਮਾਂ ਦੇ ਕਿਰਦਾਰ 'ਚ ਨਿਰੂਪਾ ਨੂੰ ਸਭ ਤੋਂ ਜ਼ਿਆਦਾ ਪ੍ਰਸਿੱਧੀ ਮਿਲੀ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਤਾਰੀਫ ਫਿਲਮ 'ਦੀਵਾਰ' 'ਚ ਅਮਿਤਾਭ ਬੱਚਨ-ਸ਼ਸ਼ੀ ਦੀ ਮਾਂ ਦਾ ਕਿਰਦਾਰ ਨਿਭਾਉਣ ਕਰਕੇ ਮਿਲੀ। ਇਸ ਤੋਂ ਬਾਅਦ ਨਿਰੂਪਾ ਨੇ 'ਮਰਦ', 'ਸੁਹਾਗ', 'ਅਮਰ ਅਕਬਰ ਐਂਥਨੀ', 'ਮੁਕੱਦਰ ਕਾ ਸਿਕੰਦਰ' 'ਚ ਅਮਿਤਾਭ ਬੱਚਨ ਦੀ ਮਾਂ ਦਾ ਕਿਰਦਾਰ ਨਿਭਾਇਆ।
ਸਾਲ 2004 'ਚ ਉਨ੍ਹਾਂ ਨੂੰ ਫਿਲਮ ਫੇਅਰ ਨੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ। ਉਸੇ ਸਾਲ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ। ਖੁਦ ਅਮਿਤਾਭ ਬੱਚਨ ਨਿਰੂਪਾ ਰਾਏ ਨੂੰ ਮਾਂ ਵਰਗੀ ਇੱਜ਼ਤ ਦਿੰਦੇ ਸਨ। ਨਿਰੂਪਾ ਦੇ ਦਿਹਾਂਤ ਤੋਂ ਬਾਅਦ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਆਜ ਮੈਨੇ ਮਾਂ ਖੋ ਦੀ ਹੈ।'