FacebookTwitterg+Mail

B'Day Spl: ਪਦਮਾਲਕਸ਼ਮੀ ਦਾ Glam ਲੁੱਕ

    1/14
01 September, 2016 05:02:34 PM
ਮੁੰਬਈ- ਪਦਮਾਲਕਸ਼ਮੀ ਇੱਕ ਅਮਰੀਕੀ ਲੇਖਿਕਾ, ਅਦਾਕਾਰਾ, ਮਾਡਲ ਅਤੇ ਟੀ. ਵੀ. ਹੋਸਟ ਹੈ। ਅੱਜ ਪਦਮਾਲਕਸ਼ਮੀ ਦਾ ਜਨਮਦਿਨ ਹੈ। ਉਹ 1 ਸਤੰਬਰ, 1970 ਨੂੰ ਚੈੱਨਈ 'ਚ ਪੈਦਾ ਹੋਈ ਸੀ। ਉਨ੍ਹਾਂ ਨੂੰ ਆਪਣੀ ਬੁੱਕ ਕੁੱਕ ਲਈ ਸਭ ਤੋਂ ਵਧੀਆ ਵਰਲਡ ਕੁੱਕ ਬੁੱਕ ਦਾ ਐਵਾਰਡ ਵੀ ਮਿਲਿਆ ਹੈ।
ਤੁਹਾਨੂੰ ਦੱਸ ਦਈਏ ਕਿ ਪਦਮਾਲਕਸ਼ਮੀ ਅਮਰੀਕਾ 'ਚ ਇਕ ਰਿਐਲਟੀ ਸ਼ੋਅ ਟੌਪ ਸ਼ੇਫ ਦੇ ਦੋ ਸੀਜ਼ਨ ਨੂੰ ਹੋਸਟ ਕਰ ਚੁੱਕੀ ਹੈ। ਪ੍ਰਾਈਮ ਟਾਈਮ ਐੱਮੀ ਐਵਾਰਡ 'ਚ ਇਸ ਸ਼ੋਅ ਲਈ ਉਨ੍ਹਾਂ ਨੂੰ ਨਾਮਜ਼ਦ ਵੀ ਕੀਤਾ ਸੀ। ਕੁਝ ਸਮੇਂ ਪਹਿਲੇ ਉਹ ਚਰਚਾ 'ਚ ਉਸ ਸਮੇਂ ਛਾਈ, ਜਦੋਂ ਉਨ੍ਹਾਂ ਨੇ 23 ਸਾਲ ਵੱਡੇ ਰਾਈਟਰ ਸਲਮਾਨ ਰੂਸ਼ਦੀ ਨਾਲ ਵਿਆਹ ਕੀਤਾ ਸੀ। ਉਹ ਰੂਸ਼ਦੀ ਦੇ ਨਾਵੇਲ ਦੀ ਮੈਨ ਲੀਡ ਵੀ ਰਹੀ। ਹਾਲਾਂਕਿ, ਕੁਝ ਸਮੇਂ ਬਾਅਦ ਉਹ ਇਕ-ਦੂਜੇ ਤੋਂ ਵੱਖ ਹੋ ਗਏ।

Tags: ਪਦਮਾਲਕਸ਼ਮੀ ਜਨਮਦਿਨhappy birthday padma lakshmi Glam ਰਿਐਲਟੀ ਸ਼ੋਅ

About The Author

Anuradha Sharma

Anuradha Sharma is News Editor at Jagbani.