FacebookTwitterg+Mail

ਪਾਪਾ ਅਮਿਤਾਭ ਨੂੰ ਧੀ ਸ਼ਵੇਤਾ ਨੇ ਇੰਝ ਦਿੱਤੀ ਜਨਮਦਿਨ ਦੀ ਵਧਾਈ

happy birthday papa  i love you endlessly  says shweta bachchan
11 October, 2019 09:26:03 AM

ਮੁੰਬਈ(ਬਿਊਰੋ)- ਅੱਜ ਬਾਲੀਵੁੱਡ ਦੇ ਮਹਾਨਾਇਕ ਅਤੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਅਮਿਤਾਭ ਬੱਚਨ ਦਾ ਜਨਮਦਿਨ ਹੈ ਅਤੇ ਇਸ ਮੌਕੇ ’ਤੇ ਸ਼ਵੇਤਾ ਬੱਚਨ, ਉਨ੍ਹਾਂ ਦੀ ਧੀ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਪੋਸਟ ਕੀਤੀ ਹੈ। ਹਾਲਾਂਕਿ, ਅਮਿਤਾਭ ਬੱਚਨ ਨੇ ਆਪਣੇ ਚੱਲ ਰਹੇ ਸ਼ੋਅ KBC11 ’ਚ ਦੱਸਿਆ ਸੀ ਕਿ ਉਹ ਇਸ ਵਾਰ ਆਪਣਾ ਜਨਮਦਿਨ ਧੂਮਧਾਮ ਨਾਲ ਨਹੀਂ ਮਨਾਉਣਗੇ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਲਈ ਇਹ ਦਿਨ ਉਸੇ ਤਰ੍ਹਾਂ ਦਾ ਹੈ ਜੋ ਹਰ ਰੋਜ ਹੁੰਦਾ ਹੈ। ਮੈਂ ਖੁਸ਼ ਹਾਂ ਕਿ ਮੈਂ ਕੰਮ ਕਰ ਰਿਹਾ ਹਾਂ ਅਤੇ ਸਿਹਤਮੰਦ ਜੀਵਨ ਜੀਅ ਰਿਹਾ ਹਾਂ। ਮੇਰਾ ਸਰੀਰ ਆਪਣੀ ਆਤਮਾ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। ਉਨ੍ਹਾਂ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਇਹ ਵੀ ਕਿਹਾ ਸੀ ਕਿ ਮੇਰੇ ਪਿਤਾ ਜੀ ਉਨ੍ਹਾਂ ਲਈ ਹਮੇਸ਼ਾ ਕਵਿਤਾ ਲਿਖਦੇ ਸਨ, ਜਿਸ ਨੂੰ ਉਹ ਉਨ੍ਹਾਂ ਦੇ ਜਨਮਦਿਨ ’ਤੇ ਪੜ੍ਹ ਕੇ ਸੁਣਾਇਆ ਕਰਦੇ ਸਨ।

 
 
 
 
 
 
 
 
 
 
 
 
 
 

-When you get to the top of the mountain, keep climbing- Happy Birthday Papa I love you endlessly ♥️

A post shared by S (@shwetabachchan) on Oct 10, 2019 at 12:13pm PDT


ਸ਼ਵੇਤਾ ਬੱਚਨ ਨੇ ਜੋ ਤਸਵੀਰ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਹੈ, ਉਸ ਵਿਚ ਉਨ੍ਹਾਂ ਨੇ ਲਿਖਿਆ,‘‘ਜਦੋਂ ਤੁਸੀਂ ਹਿਮਾਲਿਆ ਦੀ ਚੋਟੀ ’ਤੇ ਪਹੁੰਚ ਜਾਓ ਤਾਂ ਤੁਹਾਨੂੰ ਵਧਦੇ ਰਹਿਣਾ ਹੁੰਦਾ ਹੈ। ਹੈਪੀ ਬਰਥਡੇ ਪਾਪਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’’

 
 
 
 
 
 
 
 
 
 
 
 
 
 

Home is not a place, it is a person.

A post shared by S (@shwetabachchan) on Oct 9, 2019 at 11:27am PDT

ਇਹ ਇਕ ਪੁਰਾਣੀ ਤਸਵੀਰ ਹੈ, ਜਿਸ ਨੂੰ ਸ਼ਵੇਤਾ ਬੱਚਨ ਨੇ ਸ਼ੇਅਰ ਕੀਤਾ ਹੈ। ਅਮਿਤਾਭ ਬੱਚਨ ਇਸ ਤਸਵੀਰ ਵਿਚ ਕੁਰਸੀ ’ਤੇ ਬੈਠੇ ਹਨ ਅਤੇ ਸ਼ਵੇਤਾ ਬੱਚਨ ਉਨ੍ਹਾਂ ਦੇ ਪਿੱਛੇ ਖੜ੍ਹੀ ਹੈ। ਅਮਿਤਾਭ ਬੱਚਨ ਦੇ ਜਨਮਦਿਨ ਤੋਂ ਠੀਕ ਇਕ ਦਿਨ ਪਹਿਲਾਂ ਵੀ ਸ਼ਵੇਤਾ ਬੱਚਨ ਨੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜੋ ਕਿ ਉਨ੍ਹਾਂ ਦੇ ਬਚਪਨ ਦੀ ਸੀ। ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਗੋਦ ਵਿਚ ਲਿਆ ਹੋਇਆ ਹੈ। ਉਹ ਲਿਖਦੀ ਹੈ ਕਿ ਘਰ ਰਹਿਣ ਲਈ ਸਿਰਫ ਇਕ ਜਗ੍ਹਾ ਹੀ ਨਹੀਂ ਸਗੋਂ ਇਨਸਾਨ ਹੈ।
 

 


Tags: Amitabh BachchanHappy BirthdayShweta Bachchan NandaInstagram

About The Author

manju bala

manju bala is content editor at Punjab Kesari