FacebookTwitterg+Mail

B'Day Spl: ਕਪੂਰ ਖਾਨਦਾਨ ਦੇ ਖਿਲਾਫ ਜਾ ਕੇ ਰਣਧੀਰ ਨੇ ਕੀਤਾ ਸੀ ਇਸ ਅਦਾਕਾਰਾ ਨਾਲ ਵਿਆਹ

happy birthday randhir kapoor
15 February, 2019 04:03:29 PM

ਜਲੰਧਰ(ਬਿਊਰੋ)— ਆਪਣੇ ਜ਼ਮਾਨੇ ਦੇ ਕਾਮਯਾਬ ਐਕਟਰ ਆਖੇ ਜਾਣ ਵਾਲੇ ਰਣਧੀਰ ਕਪੂਰ ਨੇ ਅੱਜ ਆਪਣਾ 72 ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 15 ਫਰਵਰੀ 1947 ਨੂੰ ਮੁੰਬਈ 'ਚ ਹੋਇਆ ਸੀ। ਇਸ ਉਮਰ 'ਚ ਵੀ ਫਿੱਟ ਨਜ਼ਰ ਆਉਣ ਵਾਲੇ ਇਹ ਐਕਟਰ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਵੀ ਉਸ ਦੇ ਬੇਹੱਦ ਕਰੀਬ ਹੈ। ਅੱਜ ਰਣਧੀਰ ਕਪੂਰ ਦੇ ਜਨਮਦਿਨ 'ਤੇ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਖਾਸ ਗੱਲਾਂ-
PunjabKesari,randhir kapoor wedding image
ਰਣਧੀਰ ਕਪੂਰ ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਫਿਲਮਮੇਕਰ ਆਖੇ ਜਾਣ ਵਾਲੇ ਰਾਜ ਕਪੂਰ ਦੇ ਬੇਟੇ, ਪ੍ਰਿਥਵੀਰਾਜ ਕਪੂਰ ਦੇ ਪੋਤੇ ਤੇ ਐਕਟਰ ਰਿਸ਼ੀ ਕਪੂਰ ਦੇ ਭਰਾ ਹਨ। ਰਣਧੀਰ ਕਪੂਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਤੌਰ ਆਰਟਿਸਟ ਕੀਤੀ ਸੀ। ਫਿਲਮ 'ਸ਼੍ਰੀ 420' ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਐਕਟਰ ਨੇ ਦੋ 'ਉਸਤਾਦ', 'ਕੱਲ ਔਰ ਆਜਕੱਲ', 'ਹਮਰਾਹੀ', 'ਕਸਮੇ ਵਾਦੇ' ਵਰਗੀਆਂ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
PunjabKesari,randhir kapoor image
ਰਣਧੀਰ ਨੂੰ ਫਿਲਮ 'ਕੱਲ ਔਰ ਆਜਕੱਲ' ਦੀ ਸ਼ੂਟਿੰਗ ਦੌਰਾਨ ਹੀ ਫਿਲਮ ਦੀ ਸਹਿ ਕਲਾਕਾਰ ਬਬੀਤਾ ਨਾਲ ਪਿਆਰ ਹੋ ਗਿਆ ਸੀ। ਪਰਿਵਾਰ ਦੇ ਖਿਲਾਫ ਹੋਣ ਦੇ ਬਾਵਜੂਦ ਵੀ ਰਣਧੀਰ ਅਤੇ ਬਬੀਤਾ ਦਾ ਪਿਆਰ ਚੱਲਦਾ ਰਿਹਾ। ਬਬੀਤਾ ਨਾਲ ਵਿਆਹ ਲਈ ਰਣਧੀਰ ਨੇ ਸ਼ਰਤ ਰੱਖੀ ਕਿ ਇਸ ਦੇ ਲਈ ਉਨ੍ਹਾਂ ਨੂੰ ਆਪਣਾ ਫਿਲਮੀ ਕਰੀੱਰ ਛੱਡਣਾ ਪਵੇਗਾ। ਪਿਆਰ ਲਈ ਬਬੀਤਾ ਨੇ ਫਿਲਮਾਂ ਤੋਂ ਦੂਰੀ ਬਣਾ ਲਈ। ਰਣਧੀਰ ਨੇ ਬਬੀਤਾ ਨਾਲ ਵਿਆਹ ਕਰਵਾਉਣ ਦਾ ਫੈਸਲਾ ਲਿਆ।
PunjabKesari,randhir kapoor image,Krishma kapoor Image
ਬਬੀਤਾ ਉਸ ਸਮੇਂ 24 ਸਾਲ ਦੀ ਸੀ ਜਦੋਂ ਰਣਧੀਰ ਨਾਲ ਉਸ ਦਾ ਵਿਆਹ ਹੋਇਆ। ਇਸ ਕੱਪਲ ਦੇ ਘਰ ਦੋ ਬੇਟੀਆਂ ਕਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਪੈਦਾ ਹੋਈਆਂ, ਜੋ ਅੱਜ ਇੰਡਸਟਰੀ ਦੀਆਂ ਸ਼ਾਨ ਹਨ। 80 ਦਹਾਕੇ ਤੋਂ ਬਾਅਦ ਜਦੋਂ ਰਣਧੀਰ ਦਾ ਐਕਟਿੰਗ ਕਰੀਅਰ ਡੁੱਬਣ ਲੱਗਾ ਤਾਂ ਬਬੀਤਾ ਨੇ ਐਕਟਰ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ।
PunjabKesarirandhir kapoor image,Karisma Kapoor image
ਬਬੀਤਾ ਕਰਿਸ਼ਮਾ ਨੂੰ ਅਦਾਕਾਰਾ ਬਣਾਉਣਾ ਚਾਹੁੰਦੀ ਸੀ ਤੇ ਸ਼ੁਰੂਆਤ 'ਚ ਰਣਧੀਰ ਨਹੀਂ ਚਾਹੁੰਦੇ ਸਨ ਕਿ ਉਸ ਦੀਆਂ ਬੇਟੀਆਂ ਐਕਟਿੰਗ ਨੂੰ ਆਪਣੇ ਕਰੀਅਰ ਦੇ ਤੌਰ 'ਤੇ ਦੇਖਣ। ਇਸ ਤੋਂ ਬਾਅਦ ਬਬੀਤਾ ਆਪਣੀਆਂ ਬੇਟੀਆਂ ਨਾਲ ਰਣਧੀਰ ਦਾ ਘਰ ਛੱਡ ਕੇ ਚੱਲੀ ਗਈ। ਦੋਵਾਂ ਨੇ ਬਿਨਾਂ ਤਲਾਕ ਲਏ ਵੱਖ ਹੋਣ ਦਾ ਫੈਸਲਾ ਲਿਆ।
PunjabKesari,randhir kapoor image
ਵੱਖ ਹੋਣ ਤੋਂ ਬਾਅਦ ਵੀ ਰਣਧੀਰ ਬਬੀਤਾ ਨੂੰ ਆਪਣੀ ਪਤਨੀ ਦੇ ਰੂਪ 'ਚ ਦੇਖਦੇ ਹਨ ਤੇ ਵੱਖ ਹੋਣ ਤੋਂ ਬਾਅਦ ਵੀ ਦੋਵਾਂ ਨੇ ਦੂਜਾ ਵਿਆਹ ਨਹੀਂ ਕਰਵਾਇਆ। ਪਿਤਾ ਦੇ ਜਨਮਦਿਨ ਦੇ ਮੌਕੇ 'ਤੇ ਇਸ ਵਾਰ ਵੀ ਕਪੂਰ ਸਿਸਟਰਸ ਸੈਲੀਬ੍ਰੇਸ਼ਨ ਦੀ ਤਿਆਰੀ 'ਚ ਲੱਗੀਆਂ ਹੋਈਆਂ ਹਨ। ਭਾਵੇਂ ਪਹਿਲਾਂ ਰਣਧੀਰ ਬੇਟੀਆਂ ਦੇ ਫਿਲਮੀ ਕਰੀਅਰ ਨੂੰ ਤੋਂ ਨਾਖੁਸ਼ ਰਹੇ ਹੋਣ ਪਰ ਹੁਣ ਉਹ ਆਪਣੀਆਂ ਬੇਟੀਆਂ ਦੀ ਕਾਮਯਾਬੀ 'ਤੇ ਮਾਣ ਮਹਿਸੂਸ ਕਰਦੇ ਹਨ।
PunjabKesari,randhir kapoor imagePunjabKesari,randhir kapoor image,Karisma Kapoor image,Kareena Kapoor

PunjabKesari,randhir kapoor image


Tags: Randhir KapoorFilm Star BirthdayBollywood Celebrity ਫ਼ਿਲਮ ਸਟਾਰ ਜਨਮਦਿਨਰਣਧੀਰ ਕਪੂਰ

About The Author

manju bala

manju bala is content editor at Punjab Kesari