FacebookTwitterg+Mail

ਬਰਥਡੇ ਗਰਲ ਰੀਮਾ ਸੇਨ ਦੀਆਂ ਦੇਖੋ ਹੌਟ ਤੇ ਬੋਲਡ ਅਦਾਵਾਂ (ਦੇਖੋ ਤਸਵੀਰਾਂ)

    2/14
29 October, 2015 04:07:10 PM
ਬਾਲੀਵੁੱਡ ਅਭਿਨੇਤਰੀ ਰੀਮਾ ਸੇਨ ਦਾ ਜਨਮ 29 ਅਕਤੂਬਰ 1981 ਨੂੰ ਕੋਲਕਾਤਾ 'ਚ ਹੋਇਆ ਸੀ। ਉਸ ਨੇ ਬਾਲੀਵੁੱਡ ਫਿਮਲਾਂ ਤੋਂ ਇਲਾਵਾ ਸਾਊਥ ਦੀਆਂ ਫਿਲਮਾਂ 'ਚ ਕੰਮ ਕੀਤਾ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ। ਇਸ ਤੋਂ ਬਾਅਦ ਉਹ ਇਕ ਮਿਊਜ਼ਿਕ ਵੀਡੀਓ 'ਚਾਂਦਨੀ ਰਾਤੇਂ' 'ਚ ਨਜ਼ਰ ਆਈ। ਕੁਝ ਇਸ਼ਤਿਹਾਰਾਂ 'ਚ ਕੰਮ ਕਰਨ ਤੋਂ ਬਾਅਦ ਉਸ ਨੇ ਸਾਊਥ ਦੀਆਂ ਫਿਲਮਾਂ 'ਚਿਤਰਾਮ' 'ਚ ਅਭਿਨੈ ਕੀਤਾ। ਫਿਲਮ ਸੁਪਰਹਿੱਟ ਰਹੀ।
ਇਸ ਤੋਂ ਬਾਅਦ ਉਸ ਨੇ ਕੁਝ ਹੋਰ ਫਿਲਮਾਂ 'ਚ ਕੰਮ ਕੀਤਾ। ਉਸ ਨੇ ਫਿਲਮ 'ਹਮ ਹੋ ਗਏ ਆਪਕੇ', ਨਾਲ ਬਾਲੀਵੁੱਡ 'ਚ ਐਂਟਰੀ ਲਈ। ਇਸ ਤੋਂ ਬਾਅਦ ਉਸ ਨੇ 'ਜਾਲ', 'ਜੋੜੀ ਕਯਾ ਬਨਾਈ ਵਾਹ ਵਾਹ ਰਾਮਜੀ', 'ਆਨ', 'ਆਕਰੋਸ਼', 'ਮਾਲਾਮਾਲ ਵੀਕਲੀ' ਸਣੇ ਕੁਝ ਹੋਰ ਫਿਲਮਾਂ 'ਚ ਕੰਮ ਕੀਤਾ ਪਰ ਉਸ ਨੂੰ ਕੋਈ ਖਾਸ ਪਛਾਣ ਨਹੀਂ ਮਿਲੀ। ਇਸ ਤੋਂ ਬਾਅਦ ਉਸ ਨੇ ਮੁੜ ਸਾਊਥ ਦੀਆਂ ਫਿਲਮਾਂ 'ਚ ਰੁਝਾਨ ਕੀਤਾ। ਉਸ ਨੇ 2012 'ਚ ਬਿਜ਼ਨੈੱਸਮੈਨ ਸ਼ਿਵ ਕਰਨ ਸਿੰਘ ਨਾਲ ਵਿਆਹ ਕਰਵਾਇਆ। ਦੋਵਾਂ ਦਾ ਇਕ ਬੇਟਾ ਵੀ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਰੀਮਾ ਸੇਨ ਜਨਮ Rima Sen Birthday