FacebookTwitterg+Mail

B'DAY SPL : 47 ਦੀ ਉਮਰ 'ਚ ਵੀ ਖੂਬਸੂਰਤ ਦਿਸਦੀ ਹੈ ਤੱਬੂ, ਤਸਵੀਰਾਂ ਨੇ ਗਵਾਹ

happy birthday tabu
04 November, 2018 12:34:30 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਸੰਜੀਦਾ ਅਦਾਕਾਰਾ 'ਚੋਂ ਇਕ ਨਾਂ ਤੱਬੂ ਦਾ ਵੀ ਹੈ। ਦੱਸ ਦੇਈਏ ਕਿ ਤੱਬੂ ਦਾ ਰੀਅਲ ਨਾਂ ਤੱਬਸੁਮ ਹਾਸ਼ਿਮੀ ਹੈ। ਹਾਲ ਹੀ 'ਚ ਫਿਲਮ 'ਅੰਧਾਧੁਨ' 'ਚ ਨਜ਼ਰ ਆਈ। ਤੱਬੂ ਹਿੰਦੀ ਸਿਨੇਮਾ 'ਚ ਵੱਖਰਾ ਮੁਕਾਮ ਬਣਾ ਚੁੱਕੀ ਹੈ। ਤੱਬੂ ਦਾ ਜਨਮ 4 ਨਵੰਬਰ 1971 'ਚ ਹੈਦਰਾਬਾਦ 'ਚ ਹੋਇਆ।

Punjabi Bollywood Tadka

46 ਸਾਲ ਦੀ ਤੱਬੂ ਜਮਾਲ ਹਾਸ਼ਮੀ ਅਤੇ ਰਿਜਵਾਨਾ ਦੀ ਬੇਟੀ ਹੈ। ਹੈਦਰਾਬਾਦ ਦੇ ਸੈਂਟ ਐਨਸ ਹਾਈ ਸਕੂਲ 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੱਬੂ 1983 'ਚ ਮੁੰਬਈ ਆ ਗਈ ਫਿਰ ਉਨ੍ਹਾਂ ਨੇ ਦੋ ਸਾਲ ਤੱਕ ਸੈਂਟ ਜੇਵਿਅਰਜ਼ ਕਾਲਜ 'ਚ ਪੜ੍ਹਾਈ ਕੀਤੀ।

Punjabi Bollywood Tadka

ਤੱਬੂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ 'ਚ 'ਹਮ ਨੌਜਵਾਨ' (1985) ਫਿਲਮ ਨਾਲ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨੇ ਦੇਵ ਆਨੰਦ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ।

Punjabi Bollywood Tadka

ਇਸ ਤੋਂ ਬਾਅਦ ਬਤੌਰ ਲੀਡ ਅਦਾਕਾਰਾ ਤੱਬੂ ਪਹਿਲੀ ਵਾਰ ਸਾਲ 1994 'ਚ ਰਿਲੀਜ਼ ਹੋਈ ਫਿਲਮ 'ਪਹਿਲਾ ਪਹਿਲਾ ਪਿਆਰ' 'ਚ ਨਜ਼ਰ ਆਈ ਸੀ। ਤੱਬੂ ਇਕ ਸ਼ਾਨਦਾਰ ਅਦਾਕਾਰਾ ਹੈ ਇਹ ਗੱਲ ਸਾਰੇ ਜਾਣਦੇ ਹਨ ਪਰ ਇਸ ਗੱਲ ਤੋਂ ਘੱਟ ਲੋਕ ਹੀ ਵਾਕਿਫ ਹਨ ਕਿ ਤੱਬੂ ਕਦੇ ਹਿੰਦੀ ਸਿਨੇਮਾ 'ਚ ਨਹੀਂ ਆਉਣਾ ਚਾਹੁੰਦੀ ਸੀ।

Punjabi Bollywood Tadka
ਇਕ ਇੰਟਰਵਿਊ ਦੌਰਾਨ ਤੱਬੂ ਨੇ ਦੱਸਿਆ ਕਿ ਮੈਂ ਨਿਰਦੇਸ਼ਕ ਸ਼ੇਖਰ ਕਪੂਰ ਦੇ ਦਬਾਅ 'ਚ ਆ ਕੇ ਇੰਡਸਟਰੀ 'ਚ ਕਦਮ ਰੱਖਿਆ।

Punjabi Bollywood Tadka

ਤੱਬੂ ਨੇ ਦੱਸਿਆ ਕਿ, ''ਮੈਂ ਫਿਲਮਾਂ ਨਹੀਂ ਕਰਨਾ ਚਾਹੁੰਦੀ ਸੀ ਪਰ ਸ਼ੇਖਰ ਅੰਕਲ ਨੇ ਬਹਤੁ ਦਬਾਅ ਪਾਇਆ ਤਾਂ ਮੈਂ ਕਰ ਲਿਆ।

Punjabi Bollywood Tadka

ਮੈਨੂੰ ਅਦਾਕਾਰੀ ਕਰਨਾ ਚੰਗਾ ਨਹੀਂ ਲੱਗਦਾ ਸੀ। ਆਪਣੇ ਆਪ ਨੂੰ ਬਤੌਰ ਅਦਾਕਾਰੀ ਕਦੇ ਦੇਖਿਆ ਨਹੀਂ ਇਸ ਲਈ ਮੁਸ਼ਕਿਲ ਸੀ। ਮੈਨੂੰ ਲੱਗਿਆ ਸੀ ਕਿ ਇਕ ਫਿਲਮ ਕਰਾਂਗੀ ਅਤੇ ਇੰਡਸਟਰੀ ਤੋਂ ਚਲੀ ਜਾਵਾਂਗੀ।'' 

Punjabi Bollywood Tadka
ਦੱਸ ਦੇਈਏ ਕਿ ਤੱਬੂ ਨੂੰ ਬੈਸਟ ਅਦਾਕਾਰਾ ਲਈ ਨੈਸ਼ਨਲ ਐਵਾਰਡ ਮਿਲ ਚੁੱਕਿਆ ਹੈ।

Punjabi Bollywood Tadka

ਤੱਬੂ ਨੇ ਨਾ ਕੇਵਲ ਬਾਲੀਵੁੱਡ ਸਗੋਂ ਕਈ ਭਾਸ਼ਾਵਾਂ ਜਿਵੇਂ ਤਮਿਲ, ਤੇਲੁਗੂ, ਮਲਆਲਿਮ, ਬੰਗਲਾ ਅਤੇ ਇੰਗਲਿਸ਼ ਫਿਲਮਾਂ 'ਚ ਵੀ ਕੰਮ ਕੀਤਾ ਹੈ।

Punjabi Bollywood Tadka

ਬਤੌਰ ਅਦਾਕਾਰਾ ਤੱਬੂ ਆਪਣੀ ਫਿਲਮਾਂ ਅਤੇ ਕਿਰਦਾਰ ਦੇ ਮਾਮਲੇ 'ਚ ਕਾਫੀ ਚੁਣੀਦਾ ਮੰਨੀ ਜਾਂਦੀ ਹੈ।

Punjabi Bollywood Tadka

ਉਨ੍ਹਾਂ ਦਾ ਮੰਨਣਾ ਹੈ ਕਿ ਉਹ ਉਹੀ ਫਿਲਮਾਂ ਕਰਦੀ ਹੈ, ਜੋ ਉਨ੍ਹਾਂ ਨੂੰ ਇਮੋਸ਼ਨਲ ਕਰ ਦੇਣ।

Punjabi Bollywood Tadka


Tags: Happy Birthday Tabu Most Stunning Lady Maachis Kaalapaani Virasat Kandukondain Kandukondain Hu Tu Tu Astitva Chandni Bar Maqbool Cheeni Kum Haider

About The Author

sunita

sunita is content editor at Punjab Kesari