FacebookTwitterg+Mail

ਬਲੈਸਿੰਗਸ ਆਫ ਰੱਬ, ਬੇਬੇ ਤੇ ਬਾਪੂ ਨੇ ਗਗਨ ਕੋਕਰੀ ਨੂੰ ਸੰਗੀਤ ਜਗਤ 'ਚ ਦਿਵਾਈ ਵੱਖਰੀ ਪਛਾਣ

happy birthday to gagan kokri
03 April, 2019 08:39:21 PM

ਜਲੰਧਰ (ਬਿਊਰੋ)— ਗਾਇਕ ਤੇ ਅਦਾਕਾਰ ਗਗਨ ਕੋਕਰੀ ਦਾ ਅੱਜ ਜਨਮਦਿਨ ਹੈ। ਗਗਨ ਕੋਕਰੀ ਦਾ ਜਨਮ ਮੋਗਾ ਨੇੜੇ ਪਿੰਡ ਕੋਕਰੀ ਕਲਾਂ 'ਚ ਹੋਇਆ। ਗਗਨ ਕੋਕਰੀ ਦਾ ਅਸਲ ਨਾਮ ਗਗਨ ਸੰਧੂ ਹੈ ਪਰ ਪਿੰਡ ਕੋਕਰੀ ਦੇ ਜੰਮਪਲ ਹੋਣ ਕਰਕੇ ਉਹ ਆਪਣੇ ਨਾਮ ਦੇ ਨਾਲ ਕੋਕਰੀ ਲਗਾਉਂਦੇ ਹਨ।

Punjabi Bollywood Tadka

ਗਗਨ ਕੋਕਰੀ ਦੇ ਪਿਤਾ ਦਾ ਨਾਮ ਸੰਤੋਖ ਸਿੰਘ ਸੰਧੂ ਤੇ ਮਾਤਾ ਦਾ ਨਾਮ ਦਵਿੰਦਰ ਕੌਰ ਸੰਧੂ ਹੈ। ਗਗਨ ਕੋਕਰੀ ਨੇ ਆਪਣੀ ਪੜ੍ਹਾਈ ਜੀ. ਐੱਚ. ਜੀ. ਖਾਲਸਾ ਕਾਲਜ ਗੁਰੂਸਰ ਸਦਰ ਲੁਧਿਆਣਾ ਤੋਂ ਪੂਰੀ ਕੀਤੀ। ਪੜ੍ਹਾਈ ਤੋਂ ਬਾਅਦ ਗਗਨ ਕੋਕਰੀ ਆਸਟਰੇਲੀਆ ਚਲੇ ਗਏ। ਗਗਨ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੈ।

Punjabi Bollywood Tadka

ਆਸਟਰੇਲੀਆ 'ਚ ਗਗਨ ਕੋਕਰੀ ਨੇ ਪਹਿਲਾਂ ਹੋਟਲ 'ਚ ਕੰਮ ਕੀਤਾ ਤੇ ਫਿਰ ਮੈਲਬੌਰਨ 'ਚ ਆਪਣਾ ਰੈਸਟੋਰੈਂਟ ਖੋਲ੍ਹਿਆ ਪਰ ਉਨ੍ਹਾਂ ਦੀ ਕਿਸਮਤ 'ਚ ਕੁਝ ਹੋਰ ਹੀ ਸੀ। ਗਗਨ ਨੇ ਆਪਣੇ ਸਿੰਗਿੰਗ ਕਰੀਅਰ ਦੀ ਸ਼ੁਰੂਆਤ ਗੀਤ 'ਰੱਬ ਕਰੇ' ਤੋਂ ਕੀਤੀ ਪਰ ਉਨ੍ਹਾਂ ਨੂੰ ਪਛਾਣ ਗੀਤ 'ਬਲੈਸਿੰਗਸ ਆਫ ਰੱਬ' ਨਾਲ ਮਿਲੀ। ਗਗਨ ਕੋਕਰੀ ਨੇ 'ਜੱਟ ਜਿਮੀਂਦਾਰ', 'ਬਲੈਸਿੰਗਸ ਆਫ ਬਾਪੂ', 'ਸ਼ਤਰੰਜ', 'ਬਲੈਸਿੰਗਸ ਆਫ ਬੇਬੇ', 'ਨੀਂਦ ਦੀਆਂ ਗੋਲੀਆਂ', 'ਲਾਵਾਂ ਤੇਰੇ ਨਾਲ' ਤੇ 'ਲਾਇਸੈਂਸ' ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ।

Punjabi Bollywood Tadka

ਗਗਨ ਨੇ ਕਾਫੀ ਸਮਾਂ ਵਿਦੇਸ਼ਾਂ 'ਚ ਬਤੌਰ ਪ੍ਰਮੋਟਰ ਸ਼ੋਅ ਵੀ ਕਰਵਾਏ। ਗਗਨ ਕੋਕਰੀ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2018 'ਚ ਫਿਲਮ 'ਲਾਟੂ' ਨਾਲ ਹੋਈ। ਹੁਣ 5 ਅਪ੍ਰੈਲ ਨੂੰ ਗਗਨ ਕੋਕਰੀ ਦੀ ਫਿਲਮ 'ਯਾਰਾ ਵੇ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਮੋਨਿਕਾ ਗਿੱਲ, ਯੁਵਰਾਜ ਹੰਸ, ਰਘਵੀਰ ਬੋਲੀ, ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ ਤੇ ਨਿਰਮਲ ਰਿਸ਼ੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।


Tags: Gagan KokriBirthdayPunjabi SingerYaara VeMonica Gillਗਗਨ ਕੋਕਰੀਜਨਮਦਿਨਯਾਰਾ ਵੇ

Edited By

Rahul Singh

Rahul Singh is News Editor at Jagbani.