FacebookTwitterg+Mail

ਫਾਦਰਜ਼ ਡੇਅ : ਰਣਵੀਰ-ਅਨੁਸ਼ਕਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਪਿਤਾ ਨਾਲ ਸ਼ੇਅਰ ਕੀਤੀਆਂ ਤਸਵੀਰਾਂ

happy fathers day bollywood celebs shares warm wishes to dad
16 June, 2019 03:26:11 PM

ਮੁੰਬਈ (ਬਿਊਰੋ) — ਅੱਜ 16 ਜੂਨ ਨੂੰ ਪੂਰੇ ਦੇਸ਼ ਭਰ 'ਚ 'ਫਾਦਰਜ਼ ਡੇਅ' ਮਨਾਇਆ ਜਾ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ 'ਤੇ ਵੀ ਇਸ ਦਿਨ ਦਾ ਖੁਮਾਰ ਛਾਇਆ ਹੋਇਆ ਹੈ। ਇਸ ਖਾਸ ਮੌਕੇ 'ਤੇ ਬਾਲੀਵੁੱਡ ਹਸਤੀਆਂ ਵੀ ਆਪਣੇ ਪਿਤਾ ਨੂੰ ਵਿਸ਼ ਕਰ ਰਹੀਆਂ ਹਨ। ਕਈ ਸਿਤਾਰਿਆਂ ਨੇ ਆਪਣੇ ਪਿਤਾ ਨੂੰ ਵਧਾਈ ਦਿੰਦੇ ਹੋਏ ਚੰਦ ਪਿਆਰ ਭਰੇ ਸ਼ਬਦ ਲਿਖੇ ਤਾਂ ਉਥੇ ਹੀ ਕਈ ਸਿਤਾਰਿਆਂ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਪੋਸਟ ਕੀਤੀਆਂ।

 

ਜੇਕਰ 'ਸਿੰਬਾ' ਐਕਟਰ ਰਣਵੀਰ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਦੀ ਇਕ ਪੁਰਾਣੀ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੂੰ 'ਹੈਪੀ ਫਾਦਰਜ਼ ਡੇਅ' ਵਿਸ਼ ਕੀਤਾ।

 

 
 
 
 
 
 
 
 
 
 
 
 
 
 

well, now you Know .... 👨🏻‍🚀 #og #hypebeast #happyfathersday #iloveyoupapa

A post shared by Ranveer Singh (@ranveersingh) on Jun 15, 2019 at 4:48pm PDT

ਉਥੇ ਹੀ ਵਰੁਣ ਧਵਨ ਵੀ ਆਪਣੇ ਪਿਤਾ ਨੂੰ ਵਿਸ਼ ਕਰਨ 'ਚ ਪਿੱਛੇ ਨਾ ਰਹੇ। ਉਨ੍ਹਾਂ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਛੋਟਾ ਜਿਹਾ ਫਨੀ ਵੀਡੀਓ ਸ਼ੇਅਰ ਕਰਕੇ ਕਿਹਾ ਕਿ 'ਬਾਪ ਬਾਪ ਹੋਤਾ ਹੈ। ਮੈਨੂੰ ਸਭ ਤੋਂ ਜ਼ਿਆਦਾ ਪਿਆਰ ਉਦੋਂ ਮਹਿਸੂਸ ਹੁੰਦਾ ਹੈ, ਜਦੋਂ ਮੇਰੇ ਪਿਤਾ ਮੈਨੂੰ ਪਿਆਰ ਨਾਲ ਥੱਪੜ ਮਾਰਦੇ ਹਨ।''

 

ਫਿਲਮ ਅਦਾਕਾਰਾ ਅਨੁਸ਼ਕਾ ਸ਼ਰਮਾ ਹਰ ਸਾਲ ਆਪਣੇ ਪਿਤਾ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੰਦੀ ਹੈ। ਇਸ ਵਾਰ ਅਨੁਸ਼ਕਾ ਸ਼ਰਮਾ ਨੇ ਆਪਣੀ ਅਤੇ ਆਪਣੇ ਪਿਤਾ ਦੀ ਇਕ ਫਨੀ ਸੈਲਫੀ ਪੋਸਟ ਕੀਤੀ ਹੈ ਅਤੇ ਨਾਲ ਹੀ ਲਿਖਿਆ, ''ਤੁਸੀਂ ਸਭ ਤੋਂ ਕੂਲ ਹੋਣ ਦੇ ਨਾਲ-ਨਾਲ ਸਭ ਤੋਂ ਚੰਗੇ ਪਿਤਾ ਵੀ ਹੋ।''

 

ਉਥੇ ਹੀ ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ, ''ਹੈਪੀ ਫਾਦਰਜ਼ ਡੇਅ ਡੈਡ!! ਮਾਈ ਟੀਚਰ, ਮਾਏ ਇੰਸਪੀਰੇਸ਼ਨ, ਮਾਈ ਸੋਲ! ਮੈਨੂੰ ਅੱਜ ਤੁਹਾਡੀ ਅਤੇ ਮੇਰੀ ਜ਼ਿੰਦਗੀ ਦਾ ਹਰ ਇਕ-ਇਕ ਸੈਕਿੰਡ ਯਾਦ ਆ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਬਿਨਾ ਗੁਆਚ ਗਿਆ ਹਾਂ, ਤੁਸੀਂ ਜਿਥੇ ਵੀ ਰਹੋ ਮੇਰੇ ਹੀਰੋ ਖੁਸ਼ ਰਹੋ।''

 

ਅੱਜ 'ਫਾਦਰਜ਼ ਡੇਅ' ਰਣਵੀਰ ਸਿੰਘ, ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਸਮੇਤ ਰੋਨਿਤ ਰਾਏ ਸਮੇਤ ਕਈ ਹਸਤੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਪਿਆਰ ਆਪਣੇ ਪਿਤਾ 'ਤੇ ਲੁਟਾਇਆ ਹੈ। 

 

 
 
 
 
 
 
 
 
 
 
 
 
 
 

Happy Father’s Day to my real life Hero! Love you so much 😘🤗 #mydaddystrongest💪

A post shared by Riddhima Kapoor Sahni (RKS) (@riddhimakapoorsahniofficial) on Jun 15, 2019 at 1:08pm PDT


Tags: Happy Fathers DayBollywood CelebsRanveer SinghVarun DhawanAnushka SharmaWishes to Dad

Edited By

Sunita

Sunita is News Editor at Jagbani.