ਮੁੰਬਈ (ਬਿਊਰੋ)— ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਜ਼ਿੰਦਗੀ 'ਚ ਸੱਚਾ ਅਤੇ ਚੰਗਾ ਦੋਸਤ ਮਿਲੇ ਪਰ ਦੋਸਤੀ ਨਿਭਾਉਣਾ ਬਹੁਤ ਘੱਟ ਲੋਕ ਜਾਣਦੇ ਹਨ। ਕੁਝ ਬਾਲੀਵੁੱਡ ਫਿਲਮਾਂ ਰਾਹੀਂ ਦੋਸਤੀ ਦੀ ਅਸਲ ਮਿਸਾਲ ਨੂੰ ਪਰਦੇ 'ਤੇ ਪੇਸ਼ ਕੀਤਾ ਗਿਆ ਹੈ। ਫਰੈਂਡਸ਼ਿੱਪ ਡੇਅ ਦੇ ਖਾਸ ਮੌਕੇ 'ਤੇ ਇਹ ਫਿਲਮਾਂ ਦੇਖ ਤੁਸੀਂ ਇਸ ਦਿਨ ਨੂੰ ਖਾਸ ਬਣਾ ਸਕਦੇ ਹੋ। ਸ਼ੋਅਲੇ ਦੋਸਤੀ ਦੀ ਗੱਲ ਹੋਵੇ ਤਾਂ ਜਯ-ਵੀਰੂ ਦਾ ਨਾਂ ਸਭ ਤੋਂ ਪਹਿਲਾਂ ਜ਼ਹਿਨ ਆਉਂਦਾ ਹੈ। ਐਂਟਰਟੇਨਮੈਂਟ ਨਾਲ ਭਰਪੂਰ ਇਸ ਫਿਲਮ 'ਚ ਗੀਤ, ਡਾਇਲਾਗਜ਼, ਖੂਬਸੂਰਤ ਅਭਿਨੈ ਅਤੇ ਸਭ ਤੋਂ ਉਪਰ ਦੋਸਤੀ ਦੀ ਮਿਸਾਲ ਦੇਖਣ ਨੂੰ ਮਿਲੀ ਸੀ। 3 Idiots ਇਹ ਫਿਲਮ ਵੀ ਤਿੰਨ ਦੋਸਤਾਂ ਦੀ ਬੇਮਿਸਾਲ ਦੀ ਕਹਾਣੀ ਹੈ। ਆਰ ਮਾਧਵਨ ਦਾ ਕਿਰਦਾਰ ਜਿੱਥੇ ਦੋਸਤ ਨੂੰ ਮਿਲਣ ਕਰਕੇ ਫਲਾਈਟ ਕੈਂਸਲ ਕਰ ਦਿੰਦਾ ਹੈ। ਉੱਥੇ ਹੀ ਆਮਿਰ ਦਾ ਕਿਰਦਾਰ ਵੀ ਆਪਣੇ ਦੋਸਤਾਂ ਤੋਂ ਜਾਨ ਵਾਰਦਾ ਹੈ। ਮੁੰਨਾ ਭਾਈ ਐਮ. ਬੀ. ਬੀ. ਐੱਸ.
ਇਹ ਫਿਲਮ ਮੁੰਨਾ (ਸੰਜੇ ਦੱਤ) ਅਤੇ ਸਰਕਿਟ (ਅਰਸ਼ਦ ਵਾਰਸੀ) ਦੀ ਦੋਸਤੀ ਨੂੰ ਇਸ ਰੂਪ 'ਚ ਪੇਸ਼ ਕਰਦੀ ਹੈ ਕਿ ਦੇਖਣ ਵਾਲੇ ਪ੍ਰਸ਼ੰਸਕ ਭਾਵੁਕ ਹੋ ਜਾਂਦੇ ਹਨ। ਦਿਲ ਚਾਹਤਾ ਹੈ ਦੋਸਤੀ 'ਤੇ ਆਧਾਰਿਤ ਫਿਲਮ ਦੀ ਗੱਲ ਹੋਵੇ ਤਾਂ ਇਹ ਫਿਲਮ ਜ਼ਹਿਨ 'ਚ ਆ ਜਾਂਦੀ ਹੈ। ਇਸ ਫਿਲਮ 'ਚ ਆਮਿਰ ਖਾਨ, ਸੈਫ ਅਲੀ ਖਾਨ ਅਤੇ ਅਕਸ਼ੈ ਖੰਨਾ ਦੀ ਦੋਸਤੀ ਇਕ ਮਿਸਾਲ ਦੇ ਰੂਪ 'ਚ ਹੈ। ਜਾਨੇ ਤੂੰ...ਯਾ ਜਾਨੇ ਨਾ 2008 'ਚ ਆਈ ਇਹ ਰੋਮਾਂਟਿਕ ਡਰਾਮਾ ਫਿਲਮ ਦੋਸਤੀ ਨੂੰ ਸਮਰਪਿਤ ਹੈ। ਇਸ ਫਿਲਮ 'ਚ ਜੈਨੇਲੀਆ ਡਿਸੂਜ਼ਾ ਅਤੇ ਇਮਰਾਨ ਖਾਨ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਦੇ ਗੀਤ ਕਾਫੀ ਹਿੱਟ ਹੋਏ ਹਨ। ਵੀਰੇ ਦੀ ਵੈਡਿੰਗ ਹਾਲ ਹੀ 'ਚ ਰਿਲੀਜ਼ ਹੋਈ ਇਸ ਫਿਲਮ 'ਚ ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ, ਸ਼ਿਖਾ ਤਲਸਾਨਿਆ ਨੇ ਅਹਿਮ ਕਿਰਦਾਰ ਨਿਭਾਏ ਹਨ। ਹਿੰਦੀ ਸਿਨੇਮਾ 'ਚ ਇਹ ਪਹਿਲੀ ਫਿਲਮ ਸੀ ਜੋ ਲੜਕੀਆਂ ਦੀ ਦੋਸਤੀ 'ਤੇ ਬਣੀ ਸੀ। ਹਾਲਾਂਕਿ ਇਸ ਫਿਲਮ ਨੂੰ ਥੋੜ੍ਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆਰ ਫਿਰ ਵੀ ਦੋਸਤੀ ਦੇ ਦਿਨ ਇਸ ਫਿਲਮ ਨੂੰ ਦੇਖਿਆ ਜਾ ਸਕਦਾ ਹੈ।