FacebookTwitterg+Mail

'ਹੈਪੀ ਹਾਰਡੀ...' ਟੀਜ਼ਰ ਆਊਟ, ਸੋਨੀਆ ਮਾਨ ਨਾਲ ਰੋਮਾਂਟਿਕ ਹੋਏ ਹਿਮੇਸ਼ ਰੇਸ਼ਮੀਆ (ਵੀਡੀਓ)

happy hardy and heer official teaser
16 July, 2019 03:32:06 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਬਤੌਰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿੰਗਰ ਹਿਮੇਸ਼ ਰੇਸ਼ਮੀਆ ਨੇ ਐਕਟਰ ਦੇ ਰੂਪ 'ਚ ਵੀ ਇੰਡਸਟਰੀ 'ਚ ਆਪਣੀ ਪਛਾਣ ਬਣਾਈ। ਹਿਮੇਸ਼ ਆਪਣੇ ਵਿਆਹ ਤੋਂ ਬਾਅਦ ਲਾਈਮਲਾਈਟ ਤੋਂ ਥੋੜ੍ਹਾ ਦੂਰ ਰਹਿ ਰਹੇ ਸਨ ਪਰ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਫਿਲਮੀ ਦੁਨੀਆ 'ਚ ਧਮਾਕੇਦਾਰ ਐਂਟਰੀ ਕਰ ਲਈ ਹੈ। ਹਿਮੇਸ਼ ਰੇਸ਼ਮੀਆ ਦੀ ਅਪਕਮਿੰਗ ਫਿਲਮ 'ਹੈਪੀ ਹਾਰਡੀ ਐਂਡ ਹੀਰ' ਦਾ ਟੀਜ਼ਰ ਆਊਟ ਹੋ ਗਿਆ ਹੈ। ਫਿਲਮ ਦੇ ਟੀਜ਼ਰ 'ਚ ਹਿਮੇਸ਼ ਡਬਲ ਕਿਰਦਾਰ 'ਚ ਨਜ਼ਰ ਆ ਰਹੇ ਹਨ ਅਤੇ ਉਸ ਨਾਲ ਲੀਡ ਕਿਰਦਾਰ 'ਚ ਅਦਾਕਾਰਾ ਸੋਨੀਆ ਮਾਨ ਨਜ਼ਰ ਆ ਰਹੀ ਹੈ। ਫਿਲਮ ਦੇ ਟੀਜ਼ਰ ਦੀ ਸ਼ੁਰੂਆਤ ਗੀਤ ਤੋਂ ਹੁੰਦੀ ਹੈ ਅਤੇ ਉਸ 'ਚ ਹਿਮੇਸ਼ ਪਹਿਲੇ ਲੁੱਕ 'ਚ ਸਰਦਾਰ ਤੇ ਦੂਜੇ ਲੁੱਕ 'ਚ ਇਕਦਮ ਕੂਲ ਡੂਡ ਨਜ਼ਰ ਆ ਰਹੇ ਹਨ। ਫਿਲਮ 'ਚ ਗੀਤ ਅਰਿਜੀਤ ਸਿੰਘ ਨੇ ਗਾਏ ਹਨ। ਫਿਲਮ ਰਾਕਾ ਨੇ ਡਾਇਰੈਕਟ ਕੀਤਾ ਹੈ, ਉਥੇ ਹੀ ਦੀਪਸ਼ਿਖਾ ਦੇਸ਼ਮੁੱਖ ਤੇ ਸਬਿਤਾ ਮਾਨਕਚੰਦ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਟੀਜ਼ਰ ਤੋਂ ਬਾਅਦ ਫਿਲਮ ਦਾ ਟਰੇਲਰ ਅਗਸਤ 'ਚ ਰਿਲੀਜ਼ ਕੀਤਾ ਜਾਵੇਗਾ, ਉਥੇ ਹੀ ਫਿਲਮ ਸਿਨੇਮਾਘਰਾਂ 'ਚ ਸਤੰਬਰ 'ਚ ਆਵੇਗੀ। 


ਦੱਸਣਯੋਗ ਹੈ ਕਿ ਹਿਮੇਸ਼ ਨੇ ਸਾਲ ਦੀ ਸ਼ੁਰੂਆਤ 'ਚ ਚਾਰ ਫਿਲਮਾਂ ਦੀ ਅਨਾਊਂਸਮੈਂਟ ਕੀਤੀ ਸੀ, ਜਿਸ 'ਚ ਸਭ ਤੋਂ ਖਾਸ ਹੈ ਆਰਮੀ ਅਫਸਰ ਬਿਸ਼ਣੁ ਸ਼੍ਰੇਠ ਦੀ ਬਾਇਓਪਿਕ। ਹਿਮੇਸ਼ ਦੀ ਇਸ ਖਬਰ ਦੀ ਜਾਣਕਾਰੀ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਇਸ ਬਾਇਓਪਿਕ ਤੋਂ ਇਲਾਵਾ ਹਿਮੇਸ਼ ਆਪਣੀ ਫਿਲਮ 'Xpose' ਦਾ ਅਗਲਾ ਪਾਰਟ ਵੀ ਬਣਨ ਜਾ ਰਹੇ ਹਨ।
 


Tags: Happy Hardy And HeerOfficial TeaserHimesh ReshammiyaArijit singhNavraj HansSonia Mann

Edited By

Sunita

Sunita is News Editor at Jagbani.