FacebookTwitterg+Mail

'ਡਿਫਾਲਟਰ 2' ਨਾਲ ਮੁੜ ਚਰਚਾ 'ਚ ਹੈਪੀ ਮਨੀਲਾ (ਵੀਡੀਓ)

happy manila new song defaulter 2
08 May, 2019 03:00:30 PM

ਜਲੰਧਰ (ਬਿਊਰੋ) : 'ਜੇ ਆਪਣੀ ਤੀਵੀਂ ਨਾ ਹੋਵੇ ਛੜਿਆ', 'ਸ਼ਾਦੀ ਡਾਟ ਕਾਮ 2', 'ਆ ਗਿਆ ਨੀ ਓਹੀ ਬਿੱਲੋ ਟਾਈਮ 2', 'ਲੈਂਬੜਗਿਨੀ 2', 'ਸ਼ਾਦੀ ਡਾਟ ਕਾਮ' ਤੇ 'ਕੋਬਰਾ' ਵਰਗੇ ਗੀਤਾਂ ਨਾਲ ਚਰਚਾ 'ਚ ਆ ਚੁੱਕੇ ਹੈਪੀ ਮਨੀਲਾ ਦਾ ਨਵਾਂ ਗੀਤ 'ਡਿਫਾਲਟਰ 2' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਦੱਸ ਦਈਏ ਕਿ ਹੈਪੀ ਮਨੀਲਾ ਦੇ 'ਡਿਫਾਲਟਰ 2' ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਡਿਫਾਲਟਰ 2' ਦੇ ਬੋਲ ਹੈਪੀ ਮਨੀਲਾ ਨੇ ਖੁਦ ਲਿਖੇ ਹਨ। ਹੈਪੀ ਮਨੀਲਾ ਦੇ 'ਡਿਫਾਲਟਰ 2' ਗੀਤ ਨੂੰ ਐੱਚ. ਐੱਮ. ਈ. ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਹੈਪੀ ਮਨੀਲਾ ਨੇ ਇਸ ਗੀਤ ਨੂੰ ਸ਼ੇਅਰ ਕਰਦਿਆ ਆਪਣੇ ਦਰਸ਼ਕਾਂ ਨੂੰ 'ਡਿਫਾਲਟਰ 2' ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾ ਹੈਪੀ ਮਨੀਲਾ  'ਕੋਬਰਾ' ਗੀਤ ਰਿਲੀਜ਼ ਹੋਇਆ ਸੀ, ਜਿਸ ਨੇ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰੀਆਂ ਸਨ। ਉਮੀਦ ਕੀਤੀ ਜਾ ਰਹੀ ਹੈ ਕਿ ਹੈਪੀ ਮਨੀਲਾ ਦਾ 'ਡਿਫਾਲਟਰ 2' ਗੀਤ ਨੂੰ ਵੀ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲੇਗਾ। 


Tags: Defaulter 2Happy ManilaEkta DograBest Parody Punjabi Songs

Edited By

Sunita

Sunita is News Editor at Jagbani.