FacebookTwitterg+Mail

2 ਸਾਲ ਬਾਅਦ 'ਹੈਪੀ ਫਿਰ ਭਾਗ ਜਾਏਗੀ', ਕਾਮੇਡੀ ਨਾਲ ਭਰਪੂਰ ਟਰੇਲਰ ਰਿਲੀਜ਼ (ਵੀਡੀਓ)

happy phirr bhag jayegi
25 July, 2018 05:08:37 PM

ਮੁੰਬਈ (ਬਿਊਰੋ)— ਜਿੰਮੀ ਸ਼ੇਰਗਿੱਲ, ਡਾਇਨਾ ਪੇਂਟੀ ਅਤੇ ਅਲੀ ਫਜ਼ਲ ਦੀ ਫਿਲਮ 'ਹੈਪੀ ਭਾਗ ਜਾਏਗੀ' ਦਾ ਸੀਕਵਲ 'ਹੈਪੀ ਫਿਰ ਭਾਗ ਜਾਏਗੀ' ਜਲਦ ਹੀ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਆ ਰਿਹਾ ਹੈ। ਸਾਲ 2016 'ਚ ਰਿਲੀਜ਼ ਹੋਈ ਫਿਲਮ 'ਹੈਪੀ ਭਾਗ ਜਾਏਗੀ' ਨੂੰ ਪ੍ਰਸ਼ੰਸਕਾਂ ਵਲੋਂ ਖੂਬ ਹੁੰਗਾਰਾ ਮਿਲਿਆ ਸੀ। ਦਿਲਚਸਪ ਗੱਲ ਇਹ ਹੈ ਕਿ ਹੁਣ ਇਸ ਫਿਲਮ 'ਚ ਸੋਨਾਕਸ਼ੀ ਸਿਨਹਾ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ, ਜਿਸ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਟਰੇਲਰ 'ਚ ਸੋਨਾਕਸ਼ੀ, ਡਾਇਨਾ, ਜਿੰਮੀ ਸ਼ੇਰਗਿੱਲ ਅਤੇ ਜੱਸੀ ਗੱਲ ਦੀ ਜ਼ਬਰਦਸਤ ਕਾਮੇਡੀ ਦੇਖਣ ਨੂੰ ਮਿਲੀ ਹੈ।

ਦੱਸਣਯੋਗ ਹੈ ਕਿ ਪੰਜਾਬੀ ਗਾਇਕ ਜੱਸੀ ਗਿੱਲ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਫਿਲਹਾਲ ਗੱਲ ਕੀਤੀ ਜਾਵੇ ਡਾਇਨਾ ਦੀ ਤਾਂ ਉਸ ਨੇ ਸਾਲ 2012 'ਚ ਫਿਲਮ 'ਕਾਕਲੇਟ' ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਹ ਦੀਪਿਕਾ ਪਾਦੁਕੋਣ ਅਤੇ ਸੈਫ ਅਲੀ ਖਾਨ ਨਾਲ ਨਜ਼ਰ ਆਈ ਸੀ। ਇਸ ਤੋਂ ਇਲਾਵਾ ਜਿੰਮੀ ਸ਼ੇਰਗਿੱਲ ਦੀ ਫਿਲਮ 'ਸਾਹਿਬ ਬੀਵੀ ਔਰ ਗੈਂਗਸਟਰ 3' ਨਾਲ ਪਰਦੇ 'ਤੇ ਵਾਪਸੀ ਕਰ ਰਹੇ ਹਨ। ਇਹ ਫਿਲਮ 24 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Sonakshi Sinha Diana Penty Jassi Gill Happy Phirr Bhag Jayegi Trailer Bollywood Actress

Edited By

Kapil Kumar

Kapil Kumar is News Editor at Jagbani.