FacebookTwitterg+Mail

Box Office : ਵੀਕੈਂਡ 'ਚ ਸਫਲ ਰਹੀ 'ਹੈਪੀ ਫਿਰ ਭਾਗ ਜਾਏਗੀ', ਜਾਣੋ ਕਲੈਕਸ਼ਨ

happy phirr bhag jayegi
27 August, 2018 03:09:28 PM

ਮੁੰਬਈ (ਬਿਊਰੋ)— ਫਿਲਮ 'ਹੈਪੀ ਭਾਗ ਜਾਏਗੀ' ਦੇ ਸੀਕਵਲ 'ਹੈਪੀ ਫਿਰ ਭਾਗ ਜਾਏਗੀ' ਨੂੰ ਸਿਨੇਮਾਘਰਾਂ 'ਚ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 2.70 ਕਰੋੜ, ਦੂਜੇ ਦਿਨ ਸ਼ਨੀਵਾਰ 4.03 ਕਰੋੜ ਅਤੇ ਤੀਜੇ ਦਿਨ ਐਤਵਾਰ 5.05 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ ਵੀਕੈਂਡ 'ਚ 11.78 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਅੰਕੜੇ ਸ਼ੇਅਰ ਕੀਤੇ ਹਨ।


ਦੱਸਣਯੋਗ ਹੈ ਕਿ 'ਹੈਪੀ ਫਿਰ ਭਾਗ ਜਾਏਗੀ' ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਵਲੋਂ ਕੀਤਾ ਗਿਆ ਹੈ। ਫਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਸੋਨਾਕਸ਼ੀ ਸਿਨਹਾ, ਜਿੰਮੀ ਸ਼ੇਰਗਿੱਲ, ਅਲੀ ਫਜ਼ਲ, ਜੱਸੀ ਗਿੱਲ, ਡਾਇਨਾ ਪੇਂਟੀ, ਪਿਊਸ਼ ਮਿਸ਼ਰਾ, ਡੇਂਜਿਲ ਸਮਿਥ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 25 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Sonakshi Sinha Jassi Gill Happy Phirr Bhag Jayegi Mudassar Aziz Box Office Bollywood Actress

Edited By

Kapil Kumar

Kapil Kumar is News Editor at Jagbani.