FacebookTwitterg+Mail

Box Office : 'ਹੈਪੀ ਫਿਰ ਭਾਗ ਜਾਏਗੀ' ਨੇ ਪਹਿਲੇ ਹਫਤੇ 'ਚ ਕਮਾਏ ਇੰਨੇ ਕਰੋੜ

happy phirr bhag jayegi
31 August, 2018 05:52:37 PM

ਮੁੰਬਈ (ਬਿਊਰੋ)— ਫਿਲਮ 'ਹੈਪੀ ਭਾਗ ਜਾਏਗੀ' ਦੇ ਸੀਕਵਲ 'ਹੈਪੀ ਫਿਰ ਭਾਗ ਜਾਏਗੀ' ਨੂੰ ਸਿਨੇਮਾਘਰਾਂ 'ਚ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 2.70 ਕਰੋੜ, ਦੂਜੇ ਦਿਨ ਸ਼ਨੀਵਾਰ 4.03 ਕਰੋੜ, ਤੀਜੇ ਦਿਨ ਐਤਵਾਰ 5.05 ਕਰੋੜ, ਚੌਥੇ ਦਿਨ ਸੋਮਵਾਰ 2.05 ਕਰੋੜ, 5ਵੇਂ ਦਿਨ 1.71 ਕਰੋੜ, 6ਵੇਂ ਦਿਨ 1.42 ਕਰੋੜ ਅਤੇ 7ਵੇਂ ਦਿਨ 1.15 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ ਪਹਿਲੇ ਹਫਤੇ 'ਚ 18.11 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਅੰਕੜੇ ਸ਼ੇਅਰ ਕੀਤੇ ਹਨ।


ਦੱਸਣਯੋਗ ਹੈ ਕਿ 'ਹੈਪੀ ਫਿਰ ਭਾਗ ਜਾਏਗੀ' ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਵਲੋਂ ਕੀਤਾ ਗਿਆ ਹੈ। ਫਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਸੋਨਾਕਸ਼ੀ ਸਿਨਹਾ, ਜਿੰਮੀ ਸ਼ੇਰਗਿੱਲ, ਅਲੀ ਫਜ਼ਲ, ਜੱਸੀ ਗਿੱਲ, ਡਾਇਨਾ ਪੇਂਟੀ, ਪਿਊਸ਼ ਮਿਸ਼ਰਾ, ਡੇਂਜਿਲ ਸਮਿਥ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 25 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Sonakshi Sinha Jassi Gill Happy Phirr Bhag Jayegi Mudassar Aziz Box Office Bollywood Actress

Edited By

Kapil Kumar

Kapil Kumar is News Editor at Jagbani.