FacebookTwitterg+Mail

Video: ਹੈਪੀ ਰਾਏਕੋਟੀ ਇੱਕ ਵਾਰ ਫਿਰ 'ਮੁਟਿਆਰ' ਗੀਤ ਨਾਲ ਬਟੌਰ ਰਿਹੈ ਹੈ ਸੁਰਖੀਆਂ

28 February, 2017 03:07:51 PM
ਜਲੰਧਰ— ਲੇਖਕ ਤੋਂ ਗਾਇਕੀ ਦੇ ਸਫਰ 'ਚ ਆਉਣ ਵਾਲੇ ਪੰਜਾਬੀ ਮਸ਼ਹੂਰ ਗਾਇਕ ਹੈਪੀ ਰਾਏਕੋਟੀ ਦਾ ਨਵਾਂ ਗੀਤ 'ਮੁਟਿਆਰ' 24 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ। ਹੈਪੀ ਰਾਏਕੋਟੀ ਨੇ ਕਰੀਬ 7-8 ਮਹੀਨਿਆਂ ਬਾਅਦ ਵਾਪਸੀ ਕੀਤੀ ਹੈ। ਪੰਜਾਬੀ ਇੰਡਸਟਰੀ 'ਚ ਇਕ ਉੱਘੇ ਗੀਤਕਾਰ ਵਜੋਂ ਪਹਿਚਾਣ ਬਣਾਉਣ ਵਾਲਾ ਹੈਪੀ ਰਾਏਕੋਟੀ ਗਾਇਕ ਵਜੋਂ ਵੀ ਹਰਵਾਰ ਖਰਾ ਉੱਤਰਦਾ ਹੈ। ਹੈਪੀ ਰਾਏਕੋਟੀ ਪੰਜਾਬੀ ਇੰਡਸਟਰੀ 'ਚ ਆਪਣੀ ਕਲਮ ਅਤੇ ਸੁਰੀਲੀ ਆਵਾਜ਼ ਕਾਰਨ ਮਸ਼ਹੂਰ ਹੈ। ਹੈਪੀ ਰਾਏਕੋਟੀ ਦੇ ਇਸ ਨਵੇਂ ਗੀਤ ਨੂੰ ਉਨ੍ਹਾਂ ਨੇ ਆਪ ਹੀ ਕਲਮਬੱਧ ਕੀਤਾ ਹੈ। ਨਾਮੀ ਮਿਊਜ਼ਿਕ ਡਾਇਰੈਕਟਰ ਲਾਡੀ ਗਿੱਲ ਨੇ ਇਸ ਗੀਤ ਦਾ ਸੰਗੀਤ ਤਿਆਰਾ ਕੀਤਾ ਅਤੇ ਇਸ ਗੀਤ ਦਾ ਫਿਲਮਾਂਕਣ ਪਰਮੀਸ਼ ਵਰਮਾ ਨੇ ਕੀਤਾ ਹੈ। ਸਪੀਡ ਰਿਕਾਰਡ ਲੇਬਲ ਹੇਠ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੇ ਇਸ ਗੀਤ ਦੀ ਮਿਆਦ 4 ਮਿੰਟ 10 ਸੈਕਿੰਡ ਦੀ ਹੈ। ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Tags: Happy RaikotiMutiyaarNeetu BhallaParmish VermaDimple BhullarLaddi Gillਹੈਪੀ ਰਾਏਕੋਟੀਮੁਟਿਆਰ