FacebookTwitterg+Mail

ਹੈਪੀ ਰਾਏਕੋਟੀ ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਖਾਸ ਤਸਵੀਰਾਂ

happy raikoti
07 February, 2018 06:06:00 PM

ਜਲੰਧਰ(ਬਿਊਰੋ)— ਪੰਜਾਬੀ ਮਸ਼ਹੂਰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਖੁਸ਼ੀ ਹੈ। ਵਿਆਹ ਦੌਰਾਨ ਦੀਆਂ ਕਾਫੀ ਵੀਡੀਓਜ਼ ਤੇ ਤਸਵੀਰਾਂ ਉਨ੍ਹਾਂ ਦੇ ਖਾਸ ਦੋਸਤਾਂ ਨੇ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਹੈਪੀ ਰਾਏਕੋਟੀ ਦੇ ਵਿਆਹ 'ਚ ਪਾਲੀਵੁੱਡ ਇੰਡਸਟਰੀ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ।
Punjabi Bollywood Tadka

ਇਸ ਖਾਸ ਮੌਕੇ 'ਤੇ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਦੇਸੀ ਕਰਿਊ, ਦਿਲਪ੍ਰੀਤ ਢਿੱਲੋਂ ਪੁੱਜੇ।
Punjabi Bollywood Tadka

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਇਆ ਹੈਪੀ ਰਾਏਕੋਟੀ ਨੂੰ ਵਿਆਹ ਦੀ ਵਧਾਈ ਦਿੱਤੀ।
Punjabi Bollywood Tadka

ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਤੇ ਰੌਸ਼ਨ ਪ੍ਰਿੰਸ ਨੇ ਇਕ-ਇਕ ਤਸਵੀਰ ਸ਼ੇਅਰ ਕਰਕੇ ਆਪਣੇ ਖਾਸ ਮਿੱਤਰ ਨੂੰ ਵਿਆਹ ਦੀ ਬਹੁਤ-ਬਹੁਤ ਵਧਾਈ ਦਿੱਤੀ।
Punjabi Bollywood Tadka

ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਵੀ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਹਨ। ਇਸ ਦੌਰਾਨ ਉਨ੍ਹਾਂ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।  

 


Tags: Happy RaikotiPunjabi SingerGippy GrewalDilpreet Dhillon

Edited By

Sunita

Sunita is News Editor at Jagbani.