FacebookTwitterg+Mail

'ਛੜਾ' 'ਚ ਦਿਲਜੀਤ ਦੇ ਕਰੈਕਟਰ ਦੇ ਨਾਂ ਤੋਂ ਖੁਸ਼ ਹੋਏ ਹੈਪੀ ਰਾਏਕੋਟੀ, ਖੁਸ਼ੀ ਕੀਤੀ ਜ਼ਾਹਿਰ

happy raikoti and diljit dosanjh
04 June, 2019 12:02:05 PM

ਜਲੰਧਰ (ਬਿਊਰੋ) : ਦੁਨੀਆ ਭਰ 'ਚ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਛੜਾ' ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਹ ਫਿਲਮ ਕਦੇ ਆਪਣੇ ਪੋਸਟਰਾਂ ਤੇ ਕਦੇ ਗੀਤਾਂ ਨੂੰ ਲੈ ਕੇ ਲਗਾਤਾਰ ਚਰਚਾ 'ਚ ਬਣੀ ਹੋਈ ਹੈ। ਬੀਤੇ ਦਿਨੀਂ ਫਿਲਮ ਦਾ ਗੀਤ 'ਟੌਮੀ' ਰਿਲੀਜ਼ ਹੋਇਆ, ਜਿਸ 'ਚ ਸੋਨਮ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

 

ਦੱਸ ਦਈਏ ਕਿ 'ਛੜਾ' ਫਿਲਮ 'ਚ ਦਿਲਜੀਤ ਦੋਸਾਂਝ ਦਾ ਨਾਂ 'ਚੜਤਾ' ਹੈ, ਜਿਸ ਦੀ ਇਕ ਪੋਸਟ ਉਨ੍ਹਾਂ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਸੇਅਰ ਕੀਤੀ ਹੈ। ਇਸ ਤੋਂ ਬਾਅਦ ਹੈਪੀ ਰਾਏਕੋਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦਿਲਜੀਤ ਦਾ ਧੰਨਵਾਦ ਕਰ ਰਹੇ ਹਨ। ਦਰਅਸਲ ਹੈਪੀ ਰਾਏਕੋਟੀ ਦੇ ਕਿਸੇ ਕਰੀਬੀ ਦੋਸਤ ਦਾ ਨਾਂ 'ਚੜਤਾ' ਹੈ, ਜੋ ਕਿ 'ਛੜਾ' ਫਿਲਮ 'ਚ ਦਿਲਜੀਤ ਦੇ ਕਰੈਕਟਰ ਦਾ ਨਾਂ ਹੈ। ਹੈਪੀ ਰਾਏਕੋਟੀ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, ''ਆਪਣੇ ਚੜਤੇ ਦਾ ਨਾਮ ਰੱਖਿਆ 'ਛੜਾ' ਫਿਲਮ ਵਿਚ ਦਿਲਜੀਤ ਵੀਰੇ ਦਾ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਆ ਕਿਉਂਕਿ ਮੈਂ ਸੋਚਦਾ ਹੁੰਦਾ ਸੀ ਕਿ ਕਦੇ ਮੇਰਾ ਨਾਮ ਆਵੇ ਗਾਣਿਆਂ 'ਚ, ਅੱਜ ਮੇਰੇ ਨਾਲ -ਨਾਲ ਮੇਰੇ ਯਾਰਾਂ ਦਾ ਵੀ ਆ ਰਿਹਾ...ਇਹ ਮੇਰੇ ਲਈ ਪਰਾਊਡ ਮੁਮੈਂਟ ਆ, ਸੋ ਸ਼ੁਕਰ ਵਾਹਿਗੁਰੂ ਅਤੇ ਦਿਲਜੀਤ ਦੋਸਾਂਝ ਵੀਰਾ ਜਿੰਨ੍ਹਾਂ ਕਰਕੇ ਇਹ ਮੁਮਕਿਨ ਹੋਇਆ।'' ਹਾਲਾਂਕਿ ਹੈਪੀ ਰਾਏਕੋਟੀ ਦੀ ਇਸ ਪੋਸਟ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਵੀ ਉਨ੍ਹਾਂ ਦੀ ਇਸ ਪੋਸਟ 'ਤੇ ਰਿਪਲਾਈ ਕੀਤਾ ਹੈ। ਦਰਸ਼ਕਾਂ ਲਈ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਹੁਣ 'ਚੜਤਾ' ਬਣ ਕੇ ਦਿਲਜੀਤ ਦੋਸਾਂਝ ਲੋਕਾਂ ਦਾ ਕਿੰਨਾ ਕੁ ਮਨੋਰੰਜਨ ਕਰਦੇ ਹਨ।


ਦੱਸਣਯੋਗ ਹੈ ਕਿ 'ਛੜਾ' ਫਿਲਮ ਜਗਦੀਪ ਸਿੱਧੂ ਵਲੋਂ ਲਿਖਤ ਅਤੇ ਨਿਰਦੇਸ਼ਿਤ ਹੈ। ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿਲ ਅਤੇ ਪਵਨ ਗਿੱਲ ਵਲੋਂ ਨਿਰਮਤ ਇਹ ਫਿਲਮ 21 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ।


Tags: ShadaaHappy RaikotiChadtaDiljit DosanjhNeeru BajwaSonam BajwaJagdeep SidhuAtul BhallaAmit BhallaAnurag SinghAman GillPawan Gill

Edited By

Sunita

Sunita is News Editor at Jagbani.