FacebookTwitterg+Mail

B'Day Spl: ਗੀਤਕਾਰ ਤੋਂ ਗਾਇਕ ਬਣੇ ਹੈਪੀ ਰਾਏਕੋਟੀ ਰੱਖਦੈ ਹਨ ਅਨੌਖੇ ਸ਼ੌਕ

happy raikoti birthday special
12 May, 2019 06:40:55 PM

ਜਲੰਧਰ (ਬਿਊਰੋ) - ਪੰਜਾਬੀ ਮਿਊਜ਼ਿਕ 'ਚ ਮਸ਼ਹੂਰ ਤੇ ਮਸ਼ਰੂਫ ਹੋਣ ਲਈ ਖੂਬ ਮਿਹਨਤ ਕਰਨੀ ਪੈਂਦੀ ਹੈ। ਜੇਕਰ ਤੁਹਾਡੀ ਮਿਹਨਤ ਮਿਊਜ਼ਿਕ ਇੰਡਸਟਰੀ ਨੂੰ ਰਾਸ ਆ ਜਾਵੇ ਤਾਂ ਸਮਝੋ ਤੁਹਾਡੀ ਤਰੱਕੀ ਦੇ ਨਵੇਂ ਰਾਹ ਖੁੱਲ੍ਹ ਗਏ। ਅਜਿਹਾ ਇਕ ਗੀਤਕਾਰ ਹੈ, ਜੋ ਆਪਣੀ ਮਿਹਨਤ ਦੇ ਸਦਕੇ ਗੀਤਕਾਰ ਤੋਂ ਗਾਇਕ ਤੇ ਫਿਰ ਅਦਾਕਾਰ ਬਣ ਗਏ, ਜਿਸ ਦਾ ਨਾਂ ਹੈ ਹੈਪੀ ਰਾਏਕੋਟੀ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗੀਤ ਦੇਣ ਵਾਲੇ ਹੈਪੀ ਰਾਏਕੋਟੀ ਦਾ ਅੱਜ ਜਨਮਦਿਨ ਹੈ।

Punjabi Bollywood Tadkaਲੁਧਿਆਣਾ ਦੇ ਪਿੰਡ ਰਾਏਕੋਟ 'ਚ ਜੰਮੇ ਹੈਪੀ ਰਾਏਕੋਟੀ ਗੀਤਕਾਰ ਤੇ ਗਾਇਕ ਵੱਜੋਂ ਮਸ਼ਹੂਰ ਹੋਏ ਹਨ, ਜਿਨ੍ਹਾਂ ਦੇ ਚਰਚੇ ਅੱਜ ਹਰ ਥਾਂ 'ਤੇ ਹੁੰਦੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗਾਇਕ ਬਣਨ ਦਾ ਸੁਪਨਾ ਲੈ ਕੇ ਆਏ ਹੈਪੀ ਦੀ ਸ਼ੁਰੂਆਤ ਬਤੌਰ ਗੀਤਕਾਰ ਵੱਜੋਂ ਹੋਈ। ਰੋਸ਼ਨ ਪ੍ਰਿੰਸ ਵਲੋਂ ਗਾਇਆ ਗੀਤ 'ਵਹਿਮ' ਹੈਪੀ ਰਾਏਕੋਟੀ ਦਾ ਪਹਿਲਾ ਲਿਖਿਆ ਗੀਤ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਚਮਕੀ ਅਤੇ ਉਨ੍ਹਾਂ ਨੇ ਆਪਣਾ ਪਹਿਲਾ ਗੀਤ 'ਜਾਨ' ਕੱਢਿਆ।

Punjabi Bollywood Tadkaਉਨ੍ਹਾਂ ਨੇ ਇਸ ਗੀਤ ਨੂੰ ਖੁਦ ਆਪਣੇ ਬੋਲਾ ਨਾਲ ਸ਼ਿੰਗਾਇਆ ਤੇ ਮਿੱਠੜੀ ਆਵਾਜ਼ 'ਚ ਗਾਇਆ। ਸਰੋਤਿਆਂ ਵਲੋਂ ਉਨ੍ਹਾਂ ਦਾ ਇਹ ਗੀਤ ਕਾਫੀ ਪਸੰਦ ਕੀਤਾ ਗਿਆ, ਜਿਸ ਤੋਂ ਬਾਅਦ ਹੈਪੀ ਰਾਏਕੋਟੀ ਦੀ ਮਿਊਜ਼ਿਕ ਇੰਡਸਟਰੀ 'ਚ ਕਿਸਮਤ ਖੁੱਲ੍ਹਣੀ ਸ਼ੁਰੂ ਹੋ ਗਈ।

Punjabi Bollywood Tadka

ਜੇਕਰ ਹੈਪੀ ਰਾਏਕੋਟੀ ਦੇ ਗੀਤਕਾਰੀ ਦੇ ਸਫਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਈ ਹਿੱਟ ਗਾਇਕ ਜਿਵਂੇ ਗਿੱਪੀ ਗਰੇਵਾਲ, ਜੱਸੀ ਗਿੱਲ, ਅਮਰਿੰਦਰ ਗਿੱਲ, ਰੋਸ਼ਨ ਪ੍ਰਿੰਸ ਵਰਗੇ ਕਈ ਗਾਇਕਾਂ ਉਨ੍ਹਾਂ ਦੇ ਲਿਖੇ ਗੀਤ ਗਾਏ। ਹੈਪੀ ਰਾਏਕੋਟੀ ਦੀ ਪਹਿਲੀ ਐਲਬਮ '7 ਕਨਾਲਾਂ' ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲਿਆ।

Punjabi Bollywood Tadka
ਦੱਸ ਦਈਏ ਕਿ ਹੈਪੀ ਰਾਏਕੋਟੀ ਨੂੰ ਟੋਪੀਆਂ ਪਾਉਣ ਦਾ ਕਾਫੀ ਸ਼ੌਕ ਹੈ। ਇਸ ਗੱਲ ਦਾ ਗਵਾਹ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੈ, ਜਿਸ 'ਤੇ ਉਹ ਆਏ ਦਿਨ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹੈਪੀ ਰਾਏਕੋਟੀ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਚੰਡੀਗੜ੍ਹ 'ਚ ਆਪਣਾ ਫਲੈਟ ਹੋਣ ਦੇ ਬਾਵਜੂਦ ਵੀ ਆਪਣੇ ਪਿੰਡ ਰਾਏਕੋਟ 'ਚ ਰਹਿਣ ਨੂੰ ਪਹਿਲ ਦਿੰਦੇ ਹਨ।

Punjabi Bollywood Tadka

ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਫਿਲਮਾਂ 'ਚ ਗਾਏ ਗਏ। ਹਿੱਟ ਫਿਲਮ 'ਜੱਟ ਜੇਮਸ਼ ਬਾਂਡ' ਦਾ ਗੀਤ 'ਚਾਂਦੀ ਦੀ ਡੱਬੀ' ਹੈਪੀ ਦਾ ਲਿਖਿਆ ਪਹਿਲਾ ਫਿਲਮੀ ਗੀਤ ਸੀ, ਜੋ ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਸੁਨਿਧੀ ਚੌਹਾਨ ਦੀ ਆਵਾਜ਼ 'ਚ ਰਿਕਾਰਡ ਹੋਇਆ। ਇਸ ਤੋਂ ਬਾਅਦ ਹੈਪੀ ਰਾਏਕੋਟੀ ਨੇ 'ਅੰਗਰੇਜ਼', 'ਦਿਲਦਾਰੀਆ', 'ਅੰਬਰਸਰੀਆ', 'ਲਵ ਪੰਜਾਬ', 'ਅਰਦਾਸ', 'ਦੁੱਲਾ ਭੱਟੀ', 'ਮੈਂ ਤੇਰੀ ਤੂੰ ਮੇਰਾ', 'ਟਾਈਗਰ', 'ਲੌਕ', 'ਦਾਰਾ', 'ਨਿੱਕਾ ਜ਼ੈਲਦਾਰ', 'ਸਰਵਨ', 'ਮੰਜੇ ਬਿਸਤਰੇ', 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਰਗੀਆਂ ਫਿਲਮਾਂ ਲਈ ਹੈਪੀ ਰਾਏਕੋਟੀ ਨੇ ਗੀਤ ਲਿਖੇ।

Punjabi Bollywood Tadka

ਉਨ੍ਹਾਂ ਨੇ ਕਈ ਪੰਜਾਬੀ ਸਿੰਗਲ ਟਰੈਕ ਵੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ । ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਮਕਬੂਲੀਅਤ ਹਾਸਲ ਕਰਨ ਤੋਂ ਬਾਅਦ ਹੈਪੀ ਰਾਏਕੋਟੀ ਨੇ ਪੰਜਾਬੀ ਫਿਲਮਾਂ 'ਚ ਕੰਮ ਕੀਤਾ। 'ਟੇਸ਼ਣ', 'ਦਾਰਾ' ਤੇ 'ਮੋਟਰ ਮਿੱਤਰਾਂ ਦੀ' ਵੀ ਕੀਤੀਆਂ। ਹੈਪੀ ਦੀ ਜਲਦ ਇਕ ਹੋਰ ਫਿਲਮ ਰਿਲੀਜ਼ ਹੋਵੇਗੀ।

Punjabi Bollywood Tadka


Tags: Happy RaikotiLyricstSingerActorPunjabi Music IndustrySong WriterBirthday Special

Edited By

Lakhan

Lakhan is News Editor at Jagbani.