FacebookTwitterg+Mail

ਹੈਪੀ ਰਾਏਕੋਟੀ ਦੀ ਲਾਡਲੀ ਧੀ ਨੇ ਗਾਇਆ 'ਰਾਤ ਗਈ ਬਾਤ ਗਈ', ਵੀਡੀਓ ਵਾਇਰਲ

happy raikoti shared a video on his instagram account
01 June, 2020 05:01:28 PM

ਜਲੰਧਰ (ਬਿਊਰੋ) — ਹੈਪੀ ਰਾਏਕੋਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੀ ਧੀ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਹੈਪੀ ਰਾਏਕੋਟੀ ਆਪਣੀ ਧੀ ਨਾਲ ਆਪਣਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਰਾਤ ਗਈ ਬਾਤ ਗਈ' ਗਾਉਂਦੇ ਹੋਏ ਵਿਖਾਈ ਦੇ ਰਹੇ ਹਨ। ਹੈਪੀ ਰਾਏਕੋਟੀ ਦਾ ਇਹ ਸੈਡ ਸੌਂਗ ਪਿਛਲੇ ਦਿਨੀਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੈਪੀ ਰਾਏਕੋਟੀ ਨੇ ਦੱਸਿਆ ਹੈ ਕਿ ਇਸ ਗੀਤ ਨੂੰ 24 ਘੰਟਿਆਂ 'ਚ 4 ਮਿਲੀਅਨ ਵਿਊਜ਼ ਮਿਲੇ ਹਨ। ਇਸ ਗੀਤ ਦੇ ਬੋਲ ਹੈਪੀਰਾਏ ਕੋਟੀ ਨੇ ਖੁਦ ਸ਼ਿੰਗਾਰੇ ਹਨ, ਜਿਸਨੂੰ ਸੰਗੀਤ ਲਾਡੀ ਗਿੱਲ ਵੱਲੋਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹੈਪੀ ਰਾਏਕੋਟੀ ਨੇ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ 'ਚ ਪਾਏ ਹਨ। ਵੀਡੀਓ ਬੀ ਟੂਗੇਦਰਸ ਵਾਲਿਆਂ ਵੱਲੋਂ ਤਿਆਰ ਕੀਤੀ ਗਈ ਹੈ।

ਹੈਪੀ ਰਾਏਕੋਟੀ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਰੌਸ਼ਨ ਪ੍ਰਿੰਸ, ਐਮੀ ਵਿਰਕ, ਗਿੱਪੀ ਗਰੇਵਾਲ ਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ 'ਚ ਸਿੰਗਲ ਟਰੈਕ ਜਿਵੇਂ 'ਜ਼ਿੰਦਾ', 'ਪਿਆਰ ਨਹੀਂ ਕਰਨਾ', 'ਜਾਨ', 'ਬਾਈ ਹੁੱਡ', 'ਮੁਟਿਆਰ', 'ਕੁੜੀ ਮਰਦੀ ਆ ਤੇਰੇ 'ਤੇ' ਵਰਗੇ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਹ ਕਈ ਪੰਜਾਬੀ ਫਿਲਮਾਂ ਲਈ ਵੀ ਗੀਤ ਲਿਖ ਚੁੱਕੇ ਹਨ।


Tags: Happy RaikotiVideoInstagramRaat Gayi Baat GayiPunjabi Singer

About The Author

sunita

sunita is content editor at Punjab Kesari