FacebookTwitterg+Mail

ਸੱਥ 'ਚ ਬੈਠੇ ਮੋਚੀ ਕੋਲ ਜਾ ਕੇ ਭਾਵੁਕ ਹੋਏ ਹਰਭਜਨ ਮਾਨ, ਕੀਤਾ ਇਹ ਦਰਿਆਦਿਲੀ ਕੰਮ (ਵੀਡੀਓ)

harbhajan maan
07 July, 2018 04:49:35 PM

ਜਲੰਧਰ (ਬਿਊਰੋ)— ਉੱਘੇ ਗਾਇਕ ਹਰਭਜਨ ਮਾਨ ਪੰਜਾਬੀ ਗਾਇਕੀ ਦੀ ਬੁਲੰਦ ਆਵਾਜ਼ ਹੈ। ਪੰਜਾਬੀ ਦੇ ਸਦਾਬਹਾਰ ਗਾਇਕਾਂ 'ਚ ਸ਼ੁਮਾਰ ਹਰਭਜਨ ਮਾਨ ਤਿੰਨ ਪੀੜੀਆਂ ਦੇ ਗਾਇਕ ਹਨ। ਉਨ੍ਹਾਂ ਨੇ ਹੁਣ ਤੱਕ ਜੋ ਵੀ ਗਾਇਆ ਉਹ ਪ੍ਰਵਾਨ ਚੜਿਆ ਹੈ। ਮਿੱਠ ਬੋਲੜੇ ਸੁਭਾਅ ਦਾ ਇਹ ਦਿਲਦਾਰ ਇਨਸਾਨ ਸੰਗੀਤ ਤੇ ਫਿਲਮ ਜਗਤ 'ਚ ਲਗਾਤਾਰ ਗਤੀਸ਼ੀਲ ਹੈ। ਹਾਲ ਹੀ 'ਚ ਪੰਜਾਬੀ ਗਾਇਕ ਹਰਭਜਨ ਮਾਨ ਦੀ ਜੁੱਤੀਆਂ ਠੀਕ ਕਰਨ ਵਾਲੇ ਮੋਚੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਾਹੌਲ ਕਾਫੀ ਭਾਵੁਕ ਜਿਹਾ ਹੋ ਗਿਆ ਸੀ। ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਸੇਧ ਦੇਣ ਵਾਲੇ ਹਰਭਜਨ ਮਾਨ ਅੱਜਕਲ ਨਸ਼ਿਆਂ ਨੂੰ ਲੈ ਕੇ ਪਰੇਸ਼ਾਨ ਹਨ। ਲੁਧਿਆਣਾ 'ਚ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੱਢਦਿਆਂ ਉਨ੍ਹਾਂ ਨੇ ਸੱਥ 'ਚ ਇਕ ਮੋਚੀ ਨੂੰ ਬੈਠੇ ਕੰਮ ਕਰਦਿਆਂ ਦੇਖਿਆ ਤਾਂ ਉਨ੍ਹਾਂ ਕੋਲ ਰਿਹਾ ਨਾ ਗਿਆ ਅਤੇ ਉਹ ਉਸ ਕੋਲ ਜਾ ਕੇ ਬੈਠ ਗਏ। ਇਸ ਦੌਰਾਨ ਹਰਭਜਨ ਮਾਨ ਤੇ ਮੋਚੀ 'ਚ ਕਾਫੀ ਗੱਲਾਂ-ਬਾਤਾਂ ਹੋਈਆਂ, ਜਿਸ ਤੋਂ ਬਾਅਦ ਮਾਹੌਲ ਕਾਫੀ ਭਾਵੁਕ ਹੋ ਗਿਆ। ਇਸ ਦੌਰਾਨ ਹਰਭਜਨ ਮਾਨ ਨੇ ਆਪਣੀ ਜੇਬ 'ਚ ਕੁਝ ਪੈਸੇ ਕੱਢ ਕੇ ਜੁੱਤੀਆਂ ਵਾਲੇ ਮੋਚੀ ਦੀ ਜੇਬ 'ਚ ਪਾ ਦਿੱਤੇ। ਹਰਭਜਨ ਮਾਨ ਨਾਲ ਗੱਲਬਾਤ ਕਰਨ ਤੋਂ ਬਾਅਦ ਜੁੱਤੀਆਂ ਵਾਲੇ ਮੋਚੀ ਦੇ ਚਿਹਰੇ 'ਤੇ ਇਕ ਖੁਸ਼ੀ ਦੀ ਝਲਕ ਦੇਖਣ ਨੂੰ ਮਿਲੀ।

ਦੱਸਣਯੋਗ ਹੈ ਕਿ ਚਿੱਟੇ ਦੇ ਵਿਰੋਧ 'ਚ 1 ਤੋਂ 7 ਜੁਲਾਈ ਤੱਕ ਕਾਲਾ ਹਫਤਾ ਮਨਾਇਆ ਜਾ ਰਿਹਾ ਹੈ। ਨਸ਼ਿਆਂ ਦੇ ਵਿਰੋਧ 'ਚ ਇਕ ਮੁਹਿੰਮ ਵੀ ਚਲਾਈ ਗਈ ਹੈ, ਜਿਸ ਦਾ ਨਾਂ ਹੈ 'ਮਰੋ ਜਾਂ ਵਿਰੋਧ ਕਰੋ' ਹੈ। ਹਰਭਜਨ ਮਾਨ ਨੇ ਫੇਸਬੁੱਕ 'ਤੇ ਇਕ ਵੀਡੀਓ ਸਾਂਝੀ ਕਰਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦਾ ਸੁਨੇਹਾ ਦਿੱਤਾ ਹੈ।


Tags: Harbhajan MaanIshq De MamleChithiye Ne ChithiyeNazran MiliyanPanth Tere Diyan GoojanPunjabi Singer

Edited By

Sunita

Sunita is News Editor at Jagbani.